ਪੰਜਾਬ ‘ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ ‘ਚ ਭਰ ਦੇਵੇਗੀ ਜੋਸ਼

| Edited By: Ramandeep Singh

Apr 30, 2024 | 9:57 PM

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 8ਵੀਂ ਅਤੇ 12ਵੀਂ ਨਤੀਜੇ ਜਾਰੀ ਕੀਤੇ ਹਨ। ਇਨ੍ਹਾਂ ਨਤੀਜ਼ਿਆਂ 'ਚ ਪੰਜਾਬ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। 12ਵੀਂ ਜਮਾਤ ਚੋਂ ਇਸ ਵਾਰ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਫੀਸਦ 93.04 ਰਿਹਾ ਹੈ। ਇਨ੍ਹਾਂ ਵਿੱਚੋਂ ਪਾਸ ਹੋਣ ਵਾਲੀਆਂ ਕੁੜੀਆਂ ਦਾ ਪਾਸ ਫੀਸਦ 95.74 ਰਿਹਾ ਹੈ ਜਦਕੀ ਮੁੰਡਿਆਂ ਦਾ ਪਾਸ ਫੀਸਦ 90.74 ਰਿਹਾ ਹੈ।

ਪੰਜਾਬ ਸਕੂਲ ਸਿੱਖਆ ਬੋਰਡ ਨੇ ਮੰਗਲਵਾਰ ਯਾਨੀ ਅੱਜ ਅਠਵੀਂ ਅਤੇ ਬਾਰਵੀਂ ਜਮਾਤ ਦਾ ਨਤੀਜ਼ਾ ਘੋਸ਼ਿਤ ਕਰ ਦਿੱਤਾ ਹੈ। ਇਸ ਵਾਰ ਅੱਠਵੀ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ ਹੈ ਅਤੇ ਕੁੱਲ 98.31 ਫੀਸਦੀ ਬੱਚਿਆਂ ਨੇ ਇਸ ਬਾਰ ਬਾਜ਼ੀ ਮਾਰੀ ਹੈ। ਗੱਲ ਕਰੀਏ ਟਾਪਰਾਂ ਦੀ ਤਾਂ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਇਸ ਵਾਰ ਸਭ ਤੋਂ ਵੱਧ ਅੰਕ ਲੈ ਕੇ ਟਾਪ ਕੀਤਾ ਹੈ, ਜਿਸ ਨੇ 600 ਚੋਂ 600 ਅੰਕ ਹਾਸਲ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੇ ਨਤੀਜ਼ਿਆਂ ਵਿੱਚ ਦੂਜੇ ਨੰਬਰ ਤੇ ਅੰਮ੍ਰਿਤਸਰ ਦੀ ਗੁਰਲੀਨ ਕੌਰ ਰਹੀ, ਜਿਸਨੇ 600 ਚੋਂ 598 ਅੰਕ ਹਾਸਲ ਕੀਤੇ ਹਨ। ਉੱਥੇ ਹੀ ਤੀਜ਼ੇ ਨੰਬਰ ਤੇ ਸੰਗਰੂਰ ਦਾ ਅਰਮਾਨਦੀਪ ਸਿੰਘ ਰਿਹਾ ਹੈ, ਜਿਸਨੇ 600 ਚੋਂ 597 ਅੰਕ ਹਾਸਲ ਕੀਤੇ ਹਨ।