ਪ੍ਰਿਅੰਕਾ ਗਾਂਧੀ ਨੇ ਕਿਹਾ- ਮੇਰਾ ਵਿਆਹ ਪੰਜਾਬੀ ਪਰਿਵਾਰ ‘ਚ ਹੋਇਆ: ਕਿਹਾ- ਸੱਸ ਤੋਂ ਪੰਜਾਬੀਅਤ ਦੀਆਂ ਗੱਲਾਂ ਸਿੱਖੀਆਂ, ਪ੍ਰਧਾਨ ਮੰਤਰੀ ਸੋਚ ਰਹੇ ਹਨ ਕਿ ਦੇਸ਼ ਦੀਆਂ ਔਰਤਾਂ ਮੂਰਖ ਹਨ

| Edited By: Isha Sharma

May 26, 2024 | 5:41 PM

ਪ੍ਰਿਅੰਕਾ ਨੇ ਕਿਹਾ ਕਿ ਮੈਂ ਇੱਕ ਸ਼ਹੀਦ ਦੀ ਬੇਟੀ ਹਾਂ, ਇੱਕ ਸ਼ਹੀਦ ਦੀ ਪੋਤੀ ਹਾਂ। ਭਾਜਪਾ ਸਰਕਾਰ ਨੇ ਕਿਸਾਨਾਂ ਦੀ ਵੀ ਨਹੀਂ ਸੁਣੀ। ਸੱਚ ਤਾਂ ਇਹ ਹੈ ਕਿ ਭਾਜਪਾ ਦੇ ਲੀਡਰ ਪੰਜਾਬ ਨੂੰ ਨਹੀਂ ਸਮਝਦੇ। ਸਾਰੀਆਂ ਨੀਤੀਆਂ ਅਰਬਪਤੀਆਂ ਲਈ ਹੀ ਹਨ। ਮੱਧ ਵਰਗ ਲਈ ਇੱਕ ਵੀ ਸਕੀਮ ਨਹੀਂ ਹੈ। ਇਹ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ।

ਪੰਜਾਬ ‘ਚ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੇਰਾ ਵਿਆਹ ਇਕ ਪੰਜਾਬੀ ਪਰਿਵਾਰ ‘ਚ ਹੋਇਆ ਹੈ। ਵੰਡ ਤੋਂ ਬਾਅਦ ਮੇਰੇ ਸਹੁਰੇ ਨੇ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਮੈਂ ਆਪਣੀ ਸੱਸ ਤੋਂ ਪੰਜਾਬੀਅਤ ਦੀਆਂ ਗੱਲਾਂ ਸਿੱਖੀਆਂ। ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ। ਮੋਦੀ ਜੀ ਅੱਤਿਆਚਾਰ ਕਰਨ ਵਾਲੇ ਦੇ ਨਾਲ ਖੜੇ ਹਨ। ਪ੍ਰਧਾਨ ਮੰਤਰੀ ਸੋਚ ਰਹੇ ਹਨ ਕਿ ਇਸ ਦੇਸ਼ ਦੀਆਂ ਸਾਰੀਆਂ ਔਰਤਾਂ ਮੂਰਖ ਹਨ। ਪ੍ਰਿਅੰਕਾ ਗਾਂਧੀ ਲੋਕ ਸਭਾ ਉਮੀਦਵਾਰ ਡਾ: ਅਮੀਰ ਸਿੰਘ ਦੇ ਸਮਰਥਨ ‘ਚ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ‘ਚ ਲੋਕ ਸਭਾ ਉਮੀਦਵਾਰ ਡਾ: ਧਰਮਵੀਰ ਗਾਂਧੀ ਦੇ ਸਮਰਥਨ ‘ਚ ਰੈਲੀ ਕਰਨ ਪਹੁੰਚੇ ਸੀ।