Lok Sabha Election: PM ਮੋਦੀ ਦੀ ਹੁਸ਼ਿਆਰਪੁਰ ‘ਚ ਜਨਸਭਾ, ਕਾਂਗਰਸ ਤੇ ‘ਆਪ’ ‘ਤੇ ਸਾਧਿਆ ਨਿਸ਼ਾਨਾ

| Edited By: Ramandeep Singh

May 30, 2024 | 8:00 PM

ਰੈਲੀ ਨੂੰ ਸੰਬੋਧਨ ਕਰਦਿਆਂ ਨਰੇਂਦਰ ਮੋਦੀ ਨੇ ਵਿਰੋਧੀ ਪਾਰਟੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੋਦੀ ਨੂੰ ਸਮਝਣ ਵਿੱਚ ਗਲਤੀ ਨਾ ਕਰੋ। ਅਜੇ ਮੋਦੀ ਚੁੱਪ ਹੈ ਜਿਸ ਦਿਨ ਮੋਦੀ ਬੋਲਿਆ ਤਾਂ 7 ਪੀੜ੍ਹੀਆਂ ਦੇ ਪਰਦੇ ਫਰੋਲ ਕੇ ਰੱਖ ਦੇਵੇਗਾ। ਉਹਨਾਂ ਨੇ ਕਿਹਾ ਕਿ ਮੋਦੀ ਸਭ ਕੁੱਝ ਸ਼ਹਿ ਸਕਦਾ ਹੈ ਪਰ ਫੌਜ ਦਾ ਅਪਮਾਨ ਨਹੀਂ ਕਦੇ ਨਹੀਂ ਸ਼ਹਿ ਸਕਦਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਰੈਲੀ ਕੀਤੀ। ਇਸ ਮੌਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ I.N.D.I.A. ਗਠਜੋੜ ਵਾਲੇ ਸੰਵਿਧਾਨ ਦੀ ਰਟ ਲਗਾ ਰਹੇ ਹਨ ਪਰ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਸੰਵਿਧਾਨ ਦਾ ਗਲ ਘੋਟ ਦਿੱਤਾ ਸੀ। ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਲਿਤਾਂ ਦੇ ਰਾਖਵੇਂਕਰਨ ਤੇ ਵਿਰੋਧੀ ਪਾਰਟੀਆਂ ਦੀ ਬਹੁਤ ਖ਼ਤਰਨਾਕ ਨਜ਼ਰ ਹੈ। ਵਿਰੋਧੀ ਪਾਰਟੀਆਂ ਨੇ ਧਰਮ ਦੇ ਅਧਾਰ ਤੇ ਰਾਖਵੇਕਰਨ ਦੀ ਗੱਲ ਕਰਕੇ ਬਾਬਾ ਸਾਹਿਬ ਦੀ ਵਿਚਾਰਧਾਰਾਂ ਨੂੰ ਅਪਮਾਨਿਤ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਦਲਿਤਾਂ ਅਤੇ ਪਿਛੜਿਆਂ ਦਾ ਹੱਕ ਇੱਕ ਵਿਸ਼ੇਸ ਧਰਮ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਹਨ।