ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ ‘ਤੇ ਵਰ੍ਹੇ ਪੀਐਮ ਮੋਦੀ, ਕਿਹਾ- 2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਅੰਮ੍ਰਿਤਕਾਲ ਦਾ ਮਹੱਤਵਪੂਰਨ ਬਜਟ ਹੈ। ਇਸ ਨਾਲ ਅਗਲੇ 5 ਸਾਲਾਂ ਦੇ ਬਜਟ ਨੂੰ ਦਿਸ਼ਾ ਮਿਲੇਗੀ। ਭਾਰਤ ਪਿਛਲੇ ਤਿੰਨ ਸਾਲਾਂ ਵਿੱਚ 8 ਫੀਸਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ, ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਪ੍ਰਦਰਸ਼ਨ ਆਪਣੇ ਸਿਖਰ ਤੇ ਹੈ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਗਲੇ ਚਾਰ ਸਾਢੇ ਚਾਰ ਸਾਲ ਦੇਸ਼ ਲਈ ਕੰਮ ਕਰਨ ਦਾ ਅਪੀਲ ਕਰਦਾ ਹਾਂ।
ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਰੋਧੀਆਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਵਾਜ਼ ਨੂੰ 2.30 ਘੰਟੇ ਤੱਕ ਰੋਕ ਕੇ ਰੱਖਿਆ ਗਿਆ। ਉਨ੍ਹਾਂ ਦੇ ਭਾਸ਼ਣ ਦੌਰਾਨ ਪੂਰਾ ਸਮਾਂ ਵਿਰੋਧੀ ਧਿਰ ਵੱਲੋਂ ਹੰਗਾਗਾ ਕੀਤਾ ਜਾਂਦਾ ਰਿਹਾ।ਪੀਐਮ ਮੋਦੀ ਨੇ ਕਿਹਾ ਕਿ ਉਹ ਦਿੱਤੀ ਗਈ ਗਰੰਟੀ ਨੂੰ ਪੂਰਾ ਕਰਨਗੇ। ਸਦਨ ਦੇਸ਼ ਲਈ ਹੈ, ਪਾਰਟੀ ਲਈ ਨਹੀਂ, ਇਸ ਲਈ ਦੇਸ਼ ਲਈ ਲੜੋ, ਪਾਰਟੀ ਲਈ ਨਹੀਂ। ਉਨ੍ਹਾਂ ਨੇ ਢਾਈ ਘੰਟੇ ਤੱਕ ਪੀਐਮ ਮੋਦੀ ਦੀ ਆਵਾਜ਼ ਨੂੰ ਦਬਾਇਆ। ਵਿਰੋਧੀ ਧਿਰ ਲਗਾਤਾਰ ਨਕਾਰਾਤਮਕ ਰਾਜਨੀਤੀ ਕਰ ਰਹੀ ਹੈ। ਸਦਨ 140 ਕਰੋੜ ਦੇਸ਼ਵਾਸੀਆਂ ਲਈ ਹੈ। ਪਿਛਲੇ ਸੈਸ਼ਨ ਵਿੱਚ ਲੋਕਤੰਤਰ ਦਾ ਗਲਾ ਘੁੱਟਿਆ ਗਿਆ।