Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
ਪੋਲਿੰਗ ਬੂਥ ਤੋਂ ਬਾਹਰ ਨਿਕਲਣ ਤੋਂ ਬਾਅਦ ਪੀਐਮ ਮੋਦੀ ਨੇ ਉੱਥੇ ਦੇ ਮੌਜੂਦ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਪੀਐਮ ਮੋਦੀ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਪੋਲਿੰਗ ਬੂਥ ਦੇ ਬਾਹਰ ਇਕੱਠੇ ਹੋਏ ਸਨ। ਪੀਐਮ ਮੋਦੀ ਨੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਰਾਨੀਪ ਵਿੱਚ ਆਪਣੀ ਵੋਟ ਪਾਈ। ਪੋਲਿੰਗ ਬੂਥ ਤੋਂ ਬਾਹਰ ਨਿਕਲਣ ਤੋਂ ਬਾਅਦ ਪੀਐਮ ਮੋਦੀ ਨੇ ਉੱਥੇ ਮੌਜੂਦ ਲੋਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕੀਤਾ। ਪੀਐਮ ਮੋਦੀ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਪੋਲਿੰਗ ਬੂਥ ਦੇ ਬਾਹਰ ਇਕੱਠੇ ਹੋਏ ਸਨ। ਪੀਐਮ ਮੋਦੀ ਨੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਪ੍ਰਵਾਨ ਕੀਤੀਆਂ। ਵੋਟ ਪਾਉਣ ਤੋਂ ਬਾਅਦ ਪੀਐਮ ਮੋਦੀ ਨੂੰ ਵੀ ਆਪਣੀ ਉਂਗਲੀ ‘ਤੇ ਨਿਸ਼ਾਨ ਦਿਖਾਉਂਦੇ ਹੋਏ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਬਜ਼ੁਰਗ ਔਰਤ ਨੇ ਪੀਐੱਮ ਮੋਦੀ ਦੇ ਹੱਥ ‘ਤੇ ਰੱਖੜੀ ਬੰਨ੍ਹੀ। ਵੀਡੀਓ ਦੇਖੋ