ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਬੀਜੇਪੀ ਦੀ ਪਹਿਲੀ ਸੂਚੀ 'ਚ PM ਮੋਦੀ ਦਾ ਨਾਂ ਵਾਰਾਣਸੀ ਤੋਂ ਆਉਣ ਤੋਂ ਬਾਅਦ ਜਸ਼ਨ 'ਚ ਡੁੱਬਿਆ ਬਨਾਰਸ

ਬੀਜੇਪੀ ਦੀ ਪਹਿਲੀ ਸੂਚੀ ‘ਚ PM ਮੋਦੀ ਦਾ ਨਾਂ ਵਾਰਾਣਸੀ ਤੋਂ ਆਉਣ ਤੋਂ ਬਾਅਦ ਜਸ਼ਨ ‘ਚ ਡੁੱਬਿਆ ਬਨਾਰਸ

abhishek-thakur
Abhishek Thakur | Updated On: 02 Mar 2024 23:52 PM

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕੁੱਲ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਇਸ ਦੇ ਐਲਾਨ ਤੋਂ ਬਾਅਦ ਵਾਰਾਣਸੀ ਵਿੱਚ ਜਸ਼ਨ ਦਾ ਮਾਹੌਲ ਹੈ।

ਭਾਜਪਾ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 16 ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 34 ਕੇਂਦਰੀ ਅਤੇ ਰਾਜ ਮੰਤਰੀਆਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਿਦਿਸ਼ਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪੀਐਮ ਮੋਦੀ ਦੇ ਵਾਰਾਣਸੀ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਪੂਰੇ ਬਨਾਰਸ ਵਿੱਚ ਜਸ਼ਨ ਦਾ ਮਾਹੌਲ ਹੈ। ਭਾਜਪਾ ਵਰਕਰ ਢੋਲ ਅਤੇ ਪਟਾਕਿਆਂ ਨਾਲ ਵਾਰਾਣਸੀ ‘ਚੋਂ ਚੋਣ ਲੜ ਰਹੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਜਸ਼ਨ ਮਨਾ ਰਹੇ ਹਨ। ਵੀਡੀਓ ਦੇਖੋ

Published on: Mar 02, 2024 11:48 PM