ਕੀ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਨਿਸ਼ਾਨੇ ‘ਤੇ ਸੀ?
ਪੰਜਾਬ ਪੁਲਿਸ ਅਨੁਸਾਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਚੌੜਾ ਦੇ ਵਾਰਡ ਨੰਬਰ 3 ਦਾ ਵਸਨੀਕ ਹੈ। ਉਸ ਦਾ ਜਨਮ 4 ਅਪ੍ਰੈਲ 1956 ਨੂੰ ਪਿੰਡ ਚੌੜਾ ਚ ਹੋਇਆ ਸੀ। ਨਰਾਇਣ ਸਿੰਘ ਦੇ ਪਿਤਾ ਦਾ ਨਾਮ ਚੰਨਣ ਸਿੰਘ ਹੈ। ਉਸ ਨੇ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਤੇ ਗੋਲੀ ਚਲਾਈ। ਉਥੇ ਮੌਜੂਦ ਸੁਰੱਖਿਆ ਬਲਾਂ ਨੇ ਹਮਲਾ ਰੋਕ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੁਖਬੀਰ ਸਿੰਘ ਬਾਦਲ ਨੂੰ ਹਰਿਮੰਦਰ ਸਾਹਿਬ ਦੇ ਬਾਹਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਵਿਚ ਉਹ ਵਾਲ-ਵਾਲ ਬੱਚ ਗਏ। ਪੁਲਿਸ ਨੇ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਖ਼ਬਰ ਆਈ ਹੈ ਕਿ ਦੋਸ਼ੀ ਸੁਖਬੀਰ ਸਿੰਘ ਬਾਦਲ ਦੀ ਪਹਿਲਾਂ ਤੋਂ ਹੀ ਰੇਕੀ ਕਰ ਰਿਹਾ ਸੀ। ਉਹ ਪਿਛਲੇ ਦੋ ਦਿਨਾਂ ਤੋਂ ਇੱਥੇ ਮੱਥਾ ਟੇਕਣ ਆ ਰਹੇ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਹਰਕਤ ਸ਼ੱਕੀ ਲੱਗ ਰਹੀ ਸੀ। ਜਿਸ ਕਾਰਨ ਪੁਲੀਸ ਪਹਿਲਾਂ ਹੀ ਹਮਲਾਵਰ ਤੇ ਨਜ਼ਰ ਰੱਖ ਰਹੀ ਸੀ। ਵੀਡੀਓ ਦੇਖੋ
Latest Videos