ਪਰਾਲੀ ਸਾੜਣ ਦੀ ਸਮੱਸਿਆ ‘ਤੇ ਕੀ ਬੋਲੇ ਸੀਐਮ ਭਗਵੰਤ ਮਾਨ… ਕੀ ਦੱਸਿਆ ਹੱਲ? ਵੇਖੋ….
ਇਸ ਪਰੇਸ਼ਾਨੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਵੱਧ ਤੋਂ ਵੱਧ ਮਸ਼ੀਨਾਂ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋਂ ਪਰਾਲੀ ਸਾੜਣ ਕਰਕੇ ਕਿਸਾਨਾਂ ਦੇ ਪਰਚੇ ਦਰਜ ਨਾ ਹੋ ਸਕਣ।
ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਮੱਸਿਆ ਸਿਆਸਤ ਦਾ ਮੁੱਦਾ ਬਣ ਜਾਂਦੀ ਹੈ। ਇਸ ਵਾਰ ਵੀ ਉਹੀ ਸਮਾਂ ਆ ਰਿਹਾ ਹੈ ਜਦੋਂ ਦਿੱਲੀ ਸਮੇਤ ਕਈ ਸੂਬੇ ਪਰਾਲੀ ਸਾੜਣ ਕਰਕੇ ਧੂੰਆਂ-ਧੂੰਆ ਹੋ ਜਾਂਦੇ ਹਨ। ਇਸ ਪਰੇਸ਼ਾਨੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਵੱਧ ਤੋਂ ਵੱਧ ਮਸ਼ੀਨਾਂ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋਂ ਪਰਾਲੀ ਸਾੜਣ ਕਰਕੇ ਕਿਸਾਨਾਂ ਦੇ ਪਰਚੇ ਦਰਜ ਨਾ ਹੋ ਸਕਣ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੋਟੀਵੇਸ਼ਨਲ ਕੈਂਪ ਵੀ ਲਗਾ ਕੇ ਕਿਸਾਨਾਂ ਨੂੰ ਜਾਗਰੁਕ ਕਰੇਗੀ। ਉਨ੍ਹਾਂ ਕਿਹਾ ਕਿ ਉਹ ਨਹੀੰ ਚਾਹੁੰਦੇ ਕਿ ਉਨ੍ਹਾਂ ਦੇ ਇੱਕ ਵੀ ਕਿਸਾਨ ਦੇ ਖਿਲਾਫ ਇੱਕ ਵੀ ਪਰਚਾ ਦਰਜ ਹੋਵੇ।
Published on: Sep 22, 2025 04:36 PM IST
