Pakistan ਨੇ ਰਾਤ ਨੂੰ ਕੀਤੇ ਨਾਕਾਮ ਹਮਲੇ, ਭਾਰਤ ਨੇ ਕੀਤੀ ਤਗੜੀ ਜਵਾਬੀ ਕਾਰਵਾਈ
ਇਹ ਕਾਰਵਾਈ 7-8 ਮਈ ਦੀ ਰਾਤ ਨੂੰ ਭਾਰਤ ਦੇ ਉੱਤਰੀ ਅਤੇ ਪੱਛਮੀ ਫੌਜੀ ਠਿਕਾਣਿਆਂ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬੋਖਲਾ ਗਿਆ ਹੈ। ਉਸਨੇ ਬੁੱਧਵਾਰ ਰਾਤ ਨੂੰ ਭਾਰਤ ਤੇ ਨਾਕਾਮ ਹਮਲੇ ਕੀਤੇ, ਜਿਸ ਦੇ ਜਵਾਬ ਵਿੱਚ ਭਾਰਤ ਨੇ ਵੀਰਵਾਰ ਦੀ ਜਵਾਬੀ ਕਾਰਵਾਈ ਨਾਲ ਪੂਰੇ ਪਾਕਿਸਤਾਨ ਨੂੰ ਹਿਲਾ ਦਿੱਤਾ। ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਜਾਣਕਾਰੀ ਸਰਕਾਰ ਨੇ ਬਿਆਨ ਜਾਰੀ ਕਰਕੇ ਦਿੱਤੀ ਹੈ।