ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਪੰਜਾਬ ਕਾਂਗਰਸ ਤੋਂ ਮੁਅੱਤਲ ਕੀਤੇ ਜਾਣ ਦੇ ਬਾਵਜੂਦ, ਨਵਜੋਤ ਕੌਰ ਸਿੱਧੂ ਦਾ ਸਟੈਂਡ ਅਡੋਲ ਹੈ। ਮੰਗਲਵਾਰ ਨੂੰ ਅੰਮ੍ਰਿਤਸਰ 'ਚ ਨਵਜੋਤ ਕੌਰ ਨੇ ਰਾਜਾ ਵੜਿੰਗ ਦੀ ਮੁਅੱਤਲੀ ਬਾਰੇ ਕਿਹਾ, "ਇਹ ਕਾਰਵਾਈ ਪ੍ਰਧਾਨ ਨੇ ਕੀਤੀ ਸੀ, ਜਿਸ 'ਤੇ ਕੋਈ ਭਰੋਸਾ ਨਹੀਂ ਕਰਦਾ। ਰਾਣਾ ਗੁਰਜੀਤ ਵੀ ਉਸੇ ਨੋਟਿਸ ਦੀ ਪਾਲਣਾ ਕਰ ਰਹੇ ਹਨ। ਮੈਂ ਹਾਈਕਮਾਨ ਨਾਲ ਗੱਲ ਕਰ ਰਹੀ ਹਾਂ। ਅਸੀਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੇ। ਅਸੀਂ ਚਾਰ-ਪੰਜ ਲੋਕਾਂ ਨੂੰ ਹਟਾਵਾਂਗੇ, ਫਿਰ ਦੇਖਾਂਗੇ।
ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਦੇ ਕੇ ਸੀਐਮ ਬਣਨ ਦੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਪੂਰੀ ਪੰਜਾਬ ਕਾਂਗਰਸ ਉਨ੍ਹਾਂ ਦੇ ਬਿਆਨ ਤੋਂ ਬਾਅਦ ਡੈਮੇਜ ਕੰਟਰੋਲ ਵਿੱਚ ਲੱਗੀ ਹੋਈ ਹੈ। ਇਸ ਮੁੱਦੇ ਤੇ ਪੰਜਾਬ ਕਾਂਗਰਸ ਕਮੇਟੀ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਮਿਸੇਜ ਸਿੱਧੂ ਦੇ ਬਿਆਨ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਕਿਸੇ ਵੀ ਤਰੀਕੇ ਨਾਲ ਸਵੀਕਾਰਯੋਗ ਨਹੀਂ ਹੈ। ਕੋਈ ਵੀ ਕਾਂਗਰਸ ਆਗੂ ਇਸਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਵਰਕਰਾਂ ਵਿੱਚ ਨਿਰਾਸ਼ਾ ਹੋਣਾ ਲਾਜਮੀ ਹੈ। ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਹੈਨਰੀ ਨਾਲ ਪੂਰੀ ਗੱਲਬਾਤ ਲਈ ਵੇਖੋ ਇਹ ਵੀਡੀਓ
Published on: Dec 10, 2025 01:09 PM IST
