ਚਰਚਾ ਦਾ ਵਿਸ਼ਾ ਬਣੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ਚ ਦਾਖਲ ਹੋਇਆ ਖਤਰਨਾਕ ਜਾਨਵਰ
ਕੈਮਰੇ ਚ ਕੈਦ ਜਾਨਵਰ ਦੀ ਇਹ ਹਰਕਤ ਕਈ ਸਵਾਲ ਖੜ੍ਹੇ ਕਰ ਰਹੀ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਜਾਨਵਰ ਕਿੱਥੋਂ ਆਇਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਚ ਅਲਮੋੜਾ ਲੋਕ ਸਭਾ ਸੀਟ ਤੋਂ ਚੁਣੇ ਗਏ ਸੰਸਦ ਮੈਂਬਰ ਅਜੇ ਤਮਟਾ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਇਸ ਵਿੱਚ ਇੱਕ ਜਾਨਵਰ ਨੂੰ ਕੁਝ ਸਕਿੰਟਾਂ ਲਈ ਸਟੇਜ ਦੇ ਪਿੱਛੇ ਤੁਰਦਾ ਦੇਖਿਆ ਜਾ ਸਕਦਾ ਹੈ।
ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਐਨਡੀਏ ਦੇ 71 ਹੋਰ ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਵਿੱਚ 30 ਸੰਸਦ ਮੈਂਬਰਾਂ ਨੇ ਕੈਬਨਿਟ ਮੰਤਰੀ, 36 ਨੂੰ ਰਾਜ ਮੰਤਰੀ ਅਤੇ 5 ਨੂੰ ਸੁਤੰਤਰ ਚਾਰਜ ਵਾਲੇ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਜਿਸ ਸਟੇਜ ਤੇ ਸਹੁੰ ਚੁੱਕੀ ਜਾ ਰਹੀ ਸੀ, ਉਸ ਦੇ ਪਿੱਛੇ ਇਕ ਜਾਨਵਰ ਘੁੰਮ ਰਿਹਾ ਸੀ।