Mohali Office Murder: ਮੋਹਾਲੀ: ਦੇ ਆਫਿਸ ‘ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
ਦੋਵੇਂ ਲੜਕਾ-ਲੜਕੀ ਮੋਹਾਲੀ ਦੇ ਫੇਜ਼-11 'ਚ ਇੱਕੋਂ ਹੀ ਦਫ਼ਤਰ 'ਚ ਕੰਮ ਕਰਦੇ ਸਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਦੋਵੇਂ 3 ਸਾਲ ਤੋਂ ਰਿਲੇਸ਼ਨ 'ਚ ਸਨ, ਪਰ ਹਾਲ ਹੀ 'ਚ ਉਨ੍ਹਾਂ 'ਚ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
Mohali Office Murder: ਮੋਹਾਲੀ ‘ਚ ਇੱਕ ਲੜਕੀ ਦਾ ਇੱਕ ਪ੍ਰਾਈਵੇਟ ਦਫ਼ਤਰ ‘ਚ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲਾ ਮੁਲਜ਼ਮ ਲੜਕੀ ਦਾ ਬੁਆਏਫ੍ਰੈਂਡ ਸੀ, ਪਰ ਹਾਲ ਹੀ ‘ਚ ਹੋਏ ਬ੍ਰੇਕਅਪ ਤੋਂ ਬਾਅਦ ਉਹ ਭੜਕ ਗਿਆ ਸੀ। ਲੜਕੀ ‘ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਲੜਕੇ ਨੇ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਡਿੰਪਲ (30 ਸਾਲ) ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਹਿਚਾਣ ਹਰਵਿੰਦਰ ਸਿੰਘ ਮਾਨ (34 ਸਾਲ) ਵਜੋਂ ਹੋਈ ਹੈ।
Published on: Jun 05, 2026 02:09 PM IST
Follow Us
