ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ Punjabi news - TV9 Punjabi

ਪੰਜਾਬ ‘ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ

Published: 

24 Apr 2024 11:52 AM

ਟੋਲੇ ਮਾਜਰਾ ਪਿੰਡ ਦੇ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਹੀ ਇਸ ਵਾਰ ਮਜਦੂਰ ਘੱਟ ਆਏ ਸੀ। ਹੁਣ ਚੋਣਾਂ ਕਾਰਨ ਜ਼ਿਆਦਾਤਰ ਮਜਦੂਰ ਬਿਹਾਰ ਚੱਲੇ ਗਏ ਹਨ। ਪਿਛਲੇ ਸਾਲ ਤੋਂ ਇਸ ਵਾਰ ਅਸੀਂ 20 ਦਿਨ ਦੇਰੀ ਨਾਲ ਚੱਲ ਰਹੇ ਹਾਂ। ਆੜਤੀ ਯੂਨੀਅਨ ਦੇ ਪ੍ਰਧਾਨ ਨੇ ਲੇਬਰ ਦੀ ਕਮੀ ਨੂੰ ਲੈ ਕੇ ਕਿਹਾ ਪਿਛੇ ਲੇਬਰ ਵੱਧ ਹੁੰਦੇ ਸੀ। ਅੱਧੀ ਲੇਬਰ ਸਾਡੀ ਚੋਣਾਂ ਕਾਰਨ ਚੱਲੇ ਗਏ।

Follow Us On

ਪੰਜਾਬ ਦੀਆਂ ਖੇਤੀਬਾੜੀ ਅਤੇ ਉਦਯੋਗਿਕ ਇਕਾਈਆਂ ਪੂਰੀ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ‘ਤੇ ਨਿਰਭਰ ਹਨ। ਪਰ ਬਿਹਾਰ ਵਿੱਚ 26 ਅਪ੍ਰੈਲ ਨੂੰ ਕਟਿਹਾਰ, ਪੂਰਨੀਆ ਅਤੇ ਕਿਸ਼ਨਗੜ੍ਹ ਲੋਕ ਸਭਾ ਹਲਕਿਆਂ ਦੇ ਨਾਲ-ਨਾਲ ਕੁੱਲ ਪੰਜ ਲੋਕ ਸਭਾ ਹਲਕਿਆਂ ਵਿੱਚ ਚੋਣਾਂ ਹੋਣੀਆਂ ਹਨ। ਇਸ ਕਾਰਨ ਬਿਹਾਰ ਤੋਂ ਪਰਵਾਸੀ ਮਜ਼ਦੂਰ ਜੋ ਪੰਜਾਬ ਵਿੱਚ ਰਹਿੰਦੇ ਹਨ ਅਤੇ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ, ਫਿਲਹਾਲ ਬਿਹਾਰ ਚਲੇ ਗਏ ਹਨ। ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੋਟਿੰਗ ਅਤੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵਾਪਸ ਬੁਲਾ ਲਿਆ ਗਿਆ ਹੈ, ਜਿਸ ਕਾਰਨ ਪੰਜਾਬ ਵਿੱਚ ਮਜ਼ਦੂਰਾਂ ਦਾ ਅਕਾਲ ਪੈ ਗਿਆ ਹੈ।

Tags :
Exit mobile version