ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਐਤਵਾਰ ਸਵੇਰੇ ਲੁਈਸਿਆਨਾ ਦੇ ਸ਼੍ਰੇਵੇਪੋਰਟ ਵਿੱਚ ਇੱਕ ਭਿਆਨਕ ਘਟਨਾ ਵਾਪਰੀ। ਅੰਨ੍ਹੇਵਾਹ ਗੋਲੀਬਾਰੀ ਵਿੱਚ ਅੱਠ ਬੱਚਿਆਂ ਸਮੇਤ ਦਸ ਲੋਕਾਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ ਇੱਕ ਤੋਂ 14 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਸ਼੍ਰੇਵੇਪੋਰਟ ਪੁਲਿਸ ਮੁਖੀ ਵੇਨ ਸਮਿਥ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਘਰੇਲੂ ਝਗੜੇ ਕਾਰਨ ਹੋਈ ਹੈ।
ਐਤਵਾਰ ਸਵੇਰੇ ਲੁਈਸਿਆਨਾ ਦੇ ਸ਼੍ਰੇਵੇਪੋਰਟ ਵਿੱਚ ਇੱਕ ਭਿਆਨਕ ਘਟਨਾ ਵਾਪਰੀ। ਅੰਨ੍ਹੇਵਾਹ ਗੋਲੀਬਾਰੀ ਵਿੱਚ ਅੱਠ ਬੱਚਿਆਂ ਸਮੇਤ ਦਸ ਲੋਕਾਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ ਇੱਕ ਤੋਂ 14 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਸ਼੍ਰੇਵੇਪੋਰਟ ਪੁਲਿਸ ਮੁਖੀ ਵੇਨ ਸਮਿਥ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਘਰੇਲੂ ਝਗੜੇ ਕਾਰਨ ਹੋਈ ਹੈ। ਪੁਲਿਸ ਅਨੁਸਾਰ, ਐਤਵਾਰ ਸਵੇਰੇ 6 ਵਜੇ ਦੇ ਕਰੀਬ ਹੋਈ ਗੋਲੀਬਾਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਸ਼ੱਕੀ ਹਮਲਾਵਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਅਮਰੀਕਾ ਵਿੱਚ ਇੱਕ ਹੋਰ ਦੁਖਦਾਈ ਸਮੂਹਿਕ ਗੋਲੀਬਾਰੀ ਦੀ ਘਟਾਨਾ ਹੈ, ਜਿਸਨੇ ਇੱਕ ਵਾਰ ਮੁੜ ਤੋਂ ਦੇਸ਼ ਵਿੱਚ ਗਨ ਵਾਇਲੈਂਸ ਦੀ ਸਮੱਸਿਆ ਨੂੰ ਉਜਾਗਰ ਕਰ ਦਿੱਤਾ ਹੈ।
Published on: Apr 20, 2026 11:02 AM IST
Follow Us