Jammu Bus Attack: ਰਿਆਸੀ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨ ਵਾਲਾ ਕੌਣ ਹੈ?
Jammu Bus Attack: ਕਸ਼ਮੀਰ ਚ ਮਾਰੇ ਗਏ ਅੱਤਵਾਦੀ ਅਬਦੁਲ ਵਹਾਬ ਦੀ ਵਾਰਿਸੀ ਚਿੱਠੀ ਪੜ੍ਹ ਕੇ ਨੌਜਵਾਨਾਂ ਨੂੰ ਭਾਰਤ ਖਿਲਾਫ ਜੇਹਾਦ ਦਾ ਸੱਦਾ ਦਿੱਤਾ ਗਿਆ। ਇਹ ਮੀਟਿੰਗ ਆਈਐਸਆਈ ਦੇ ਇਸ਼ਾਰੇ ਤੇ ਸੱਦੀ ਗਈ ਸੀ। ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਤੋਂ ਇਲਾਵਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (JKLF) ਨਾਲ ਜੁੜੇ ਚਿਹਰੇ ਵੀ ਪ੍ਰੋਗਰਾਮ ਚ ਮੌਜੂਦ ਸਨ। ਸੈਂਕੜਿਆਂ ਦੀ ਗਿਣਤੀ ਚ ਆਏ ਲੋਕਾਂ ਨੂੰ ਜਹਾਦ ਲਈ ਖੜ੍ਹੇ ਹੋਣ ਦਾ ਸੱਦਾ ਦਿੱਤਾ ਗਿਆ।
ਜੰਮੂ-ਕਸ਼ਮੀਰ ਦੇ ਰਿਆਸੀ ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਾਂਚ ਏਜੰਸੀਆਂ ਦੇ ਸੂਤਰਾਂ ਅਨੁਸਾਰ ਮਕਬੂਜ਼ਾ ਕਸ਼ਮੀਰ ਦੇ ਖਾਈਗਲ ਪਿੰਡ ਵਿੱਚ ਤਿੰਨ ਮਹੀਨੇ ਪਹਿਲਾਂ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਮਾਰੇ ਗਏ ਦੋ ਅੱਤਵਾਦੀਆਂ ਅਬਦੁਲ ਵਹਾਬ ਅਤੇ ਸਨਮ ਜ਼ਫਰ ਦੇ ਨਾਲ ਸੋਪੋਰ ਵਿੱਚ 300 ਤੋਂ 400 ਜੇਹਾਦੀ ਇਕੱਠੇ ਹੋਏ ਸਨ। ਇਸ ਇਕੱਠ ਵਿੱਚ ਭਾਰਤ ਵਿਰੁੱਧ ਜਲਦ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੱਦਾ ਦਿੱਤਾ ਗਿਆ।