ਮਹਾਸ਼ਿਵਰਾਤਰੀ 2025: ਪ੍ਰਯਾਗਰਾਜ, ਅਯੁੱਧਿਆ, ਕਾਸ਼ੀ, ਉਜੈਨ ਤੋਂ ਮਹਾਸ਼ਿਵਰਾਤਰੀ ਦੀ ਵੱਡੀ ਕਵਰੇਜ

| Edited By: Isha Sharma

Feb 26, 2025 | 5:47 PM

ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰੋ। ਇਸ ਦਿਨ ਰਾਤ ਦੇ ਜਾਗਰਣ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਰਾਤ ਦੀ ਪੂਜਾ ਤੋਂ ਪਹਿਲਾਂ ਇਸ਼ਨਾਨ ਜਰੂਰ ਕਰੋ ਅਤੇ ਫਿਰ ਵਿਧੀ-ਵਿਧਾਨ ਅਨੁਸਾਰ ਮਹਾਦੇਵ ਦੀ ਦੁਬਾਰਾ ਪੂਜਾ ਕਰੋ।

ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਮਹਾਸ਼ਿਵਰਾਤਰੀ ਦਾ ਵਰਤ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਦੀ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਜੋ ਵਿਅਕਤੀ ਇਸ ਦਿਨ ਮਹਾਦੇਵ ਦੀ ਪੂਜਾ ਕਰਦਾ ਹੈ ਅਤੇ ਵਰਤ ਰੱਖਦਾ ਹੈ। ਉਸਨੂੰ ਜ਼ਿੰਦਗੀ ਦੀਆਂ ਸਾਰੀਆਂ ਮੁਸੀਬਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਕੋਈ ਵੀ ਅਣਵਿਆਹੀ ਕੁੜੀ ਜੋ ਸ਼ਿਵਰਾਤਰੀ ਤੇ ਵਰਤ ਰੱਖਦੀ ਹੈ ਅਤੇ ਪੂਜਾ ਕਰਦੀ ਹੈ, ਉਸਦੇ ਜਲਦੀ ਵਿਆਹ ਦੇ ਯੋਗ ਬਣਦੇ ਹਨ ਅਤੇ ਉਸਨੂੰ ਮਨ ਚਾਹਿਆ ਲਾੜਾ ਮਿਲਦਾ ਹੈ।