ਪ੍ਰਕਾਸ਼ ਪੁਰਬ ‘ਤੇ ਲੁਧਿਆਣਾ ‘ਚ ਸ਼ਖਸ ਨੇ 13 ਰੁਪਏ ‘ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ ਦੇ ਦੁਕਾਨਦਾਰ ਨੇ 13 ਰੁਪਏ ਵਿੱਚ ਸ਼ਰਟ ਦੇਣ ਸਬੰਧੀ ਪਾਈ ਸੀ ਵੀਡੀਓ, ਸੈਂਕੜੇ ਦੀ ਤਾਦਾਦ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ ਲੋਕ, ਦੁਕਾਨ ਨਾ ਖੁੱਲਣ ਤੇ ਜਤਾਇਆ ਰੋਸ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13-13 ਦੇ ਨਾਮ ਤੇ ਦੁਕਾਨਦਾਰਾਂ ਵੱਲੋਂ ਕਈ ਜਗ੍ਹਾ ਤੇ ਸੇਲਾਂ ਲਗਾਈਆਂ ਗਈਆਂ ਹਨ। ਉੱਧਰ ਲੁਧਿਆਣਾ ਦੇ ਇੱਕ ਦੁਕਾਨਦਾਰ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਰੁਪਏ ਦੇ ਵਿੱਚ ਸ਼ਰਟ ਦੇਣ ਦਾ ਦਾਅਵਾ ਕੀਤਾ ਸੀ, ਪਰ ਦੁਕਾਨ ਨਾ ਖੁੱਲਣ ਤੇ ਵੱਡੀ ਗਿਣਤੀ ਉੱਥੇ ਪਹੁੰਚੇ ਲੋਕਾਂ ਵਿੱਚ ਭਾਰੀ ਨਰਾਜਗੀ ਵੇਖਣ ਨੂੰ ਮਿਲੀ। ਦੱਸ ਦਈਏ ਕਿ ਵੱਖ-ਵੱਖ ਸ਼ਹਿਰਾਂ ਤੋਂ ਆਏ ਲੋਕਾਂ ਦਾ ਜਿੱਥੇ ਇਸ ਬਾਬਤ ਰੋਸ਼ ਵੇਖਣ ਨੂੰ ਮਿਲਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਗੁਰਪੁਰਬ ਮੌਕੇ ਦੁਕਾਨਦਾਰ ਵੱਲੋਂ ਝੂਠ ਬੋਲਿਆ ਗਿਆ ਹੈ ਇਸ ਦੌਰਾਨ ਕਈ ਲੋਕਾਂ ਦੇ ਵਿੱਚ ਆਪਸੀ ਵਿਵਾਦ ਵੀ ਦੇਖਣ ਨੂੰ ਮਿਲਿਆ।
Published on: Nov 05, 2025 04:21 PM IST