ਬਠਿੰਡਾ ‘ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?

| Edited By: Ramandeep Singh

Apr 16, 2024 | 5:21 PM

ਅਕਾਲੀ ਦਲ ਨੇ ਅਜੇ ਤੱਕ ਇੱਥੋਂ ਆਪਣੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਦਾ ਨਾਂ ਅਕਾਲੀ ਦਲ ਦੀ ਪਹਿਲੀ ਸੂਚੀ 'ਚ ਨਹੀਂ ਹੈ, ਜਿਸ ਕਾਰਨ ਬਠਿੰਡਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਦੋਂ ਹੋਵੇਗਾ, ਇਹ ਸਵਾਲ ਹੁਣ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ 'ਚ ਵੀ ਉੱਠ ਰਿਹਾ ਹੈ।

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਬਠਿੰਡਾ ਸੀਟ ‘ਤੇ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ। ‘ਆਪ’, ਕਾਂਗਰਸ ਅਤੇ ਭਾਜਪਾ ਨੇ ਇੱਥੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਅਕਾਲੀ ਦਲ ਨੇ ਅਜੇ ਤੱਕ ਇੱਥੋਂ ਆਪਣੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਦਾ ਨਾਂ ਅਕਾਲੀ ਦਲ ਦੀ ਪਹਿਲੀ ਸੂਚੀ ‘ਚ ਨਹੀਂ ਹੈ, ਜਿਸ ਕਾਰਨ ਬਠਿੰਡਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਦੋਂ ਹੋਵੇਗਾ, ਇਹ ਸਵਾਲ ਹੁਣ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ‘ਚ ਵੀ ਉੱਠ ਰਿਹਾ ਹੈ।