Lok Sabha Election 2024: ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ

| Edited By: Ramandeep Singh

Apr 19, 2024 | 6:18 PM IST

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਾਂਗਰਸ ਹਾਈਕਮਾਂਡ ਲਈ ਸਿਰਦਰਦ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਧੜੇ ਦੇ ਆਗੂ ਉਦੋਂ ਤੱਕ ਉਮੀਦਵਾਰਾਂ ਦੀ ਹਮਾਇਤ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੀਆਂ ਕੁੱਝ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ।

ਸਿੱਧੂ ਧੜੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਿੱਧੂ ਧੜੇ ਦਾ ਕੋਈ ਵੀ ਆਗੂ ਉਦੋਂ ਤੱਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਪ੍ਰਚਾਰ ਨਹੀਂ ਕਰੇਗਾ ਜਦੋਂ ਤੱਕ ਕਾਂਗਰਸ ਹਾਈਕਮਾਂਡ ਇਸ ਪੂਰੇ ਮਾਮਲੇ ਬਾਰੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਨਹੀਂ ਕਰਦੀ ਅਤੇ ਪਾਰਟੀ ਚੋਂ ਕੱਢੇ ਗਏ ਸਿੱਧੂ ਧੜੇ ਨੂੰ ਪਾਰਟੀ ਮੁੜ ਕਾਂਗਰਸ ‘ਚ ਸ਼ਾਮਲ ਕਰ ਦਿੰਦੀ।