ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ

| Edited By: Isha Sharma

Jul 11, 2024 | 4:37 PM

ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਮਿਲਣ ਵਾਲਿਆਂ ਲਈ ਨਵੀਂ ਡਿਮਾਂਡਾਂ ਰੱਖੀਆਂ ਹਨ। ਜੇਕਰ ਤੁਸੀਂ ਸੰਸਦ ਮੈਂਬਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਸ਼ਰਤਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਹਰ ਵਿਅਕਤੀ ਨੂੰ ਆਪਣੇ ਨਾਲ ਆਪਣਾ ਆਧਾਰ ਕਾਰਡ ਲਿਆਉਣਾ ਹੋਵੇਗਾ । ਇਹੀ ਨਹੀਂ ਸਗੋਂ ਕਾਗਜ਼ 'ਤੇ ਲਿਖ ਕੇ ਲੈ ਕੇ ਆਉਣਾ ਪਵੇਗਾ ਮਿਲਣ ਦਾ ਕਾਰਨ।

ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਮਿਲਣ ਆਉਣ ‘ਤੇ ਇਲਾਕੇ ਦੇ ਲੋਕਾਂ ਲਈ ਕੁਝ ਨਿਯਮ ਅਤੇ ਸ਼ਰਤਾਂ ਰੱਖੀਆਂ ਹਨ। ਸੰਸਦ ਮੈਂਬਰ ਦਾ ਕਹਿਣਾ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਮਿਲਣ ਆਵੇਗਾ ਤਾਂ ਉਹ ਆਪਣਾ ਆਧਾਰ ਕਾਰਡ ਲੈ ਕੇ ਆਉਣਗੇ ਅਤੇ ਆਪਣੀ ਸਮੱਸਿਆ ਕਾਗਜ਼ ‘ਤੇ ਵੀ ਲਿਖ ਕੇ ਲੈ ਕੇ ਆਉਣਾ ਹੋਵੇਗਾ। ਕੰਗਨਾ ਦਾ ਕਹਿਣਾ ਹੈ ਕਿ ਕਈ ਵਾਰ ਉਸ ਦੇ ਚਾਹਵਾਨ ਸੈਲਾਨੀ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਕਿਉਂਕਿ ਮੰਡੀ ਵਿਚ ਰਹਿਣ ਦੌਰਾਨ ਉਹ ਆਪਣਾ ਪੂਰਾ ਸਮਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਦੇਣਾ ਚਾਹੁੰਦੀ ਹਨ, ਇਸ ਲਈ ਉਹ ਨਹੀਂ ਚਾਹੁੰਦੀ ਕਿ ਇਸ ਦੌਰਾਨ ਕੋਈ ਸੈਲਾਨੀ ਜਾਂ ਕੋਈ ਹੋਰ ਬਾਹਰੀ ਵਿਅਕਤੀ ਉਨ੍ਹਾਂ ਨੂੰ ਮਿਲੇ ਅਜਿਹੇ ‘ਚ ਜੇਕਰ ਕੋਈ ਉਨ੍ਹਾਂ ਨੂੰ ਮਿਲਣ ਆਉਂਦਾ ਹੈ ਤਾਂ ਉਸ ਦਾ ਆਧਾਰ ਕਾਰਡ ਹੋਵੇਗਾ ਦੇਖੋ ਵੀਡੀਓ।