jemima rodriguez: ਜੇਮੀਮਾ ਰੌਡ੍ਰਿਗਸ ਦੀ ਇਤਿਹਾਸਕ ਪਾਰੀ: 5 ਮਿੰਟ ਪਹਿਲਾਂ ਮਿਲੀ ਖ਼ਬਰ ਨੇ ਬਦਲੀ ਸੈਮੀਫਾਈਨਲ ਦੀ ਤਸਵੀਰ

| Edited By: Kusum Chopra

| Nov 03, 2025 | 4:07 PM IST

ਜੇਮੀਮਾ ਰੌਡਰਿਗਜ਼ ਦਾ ਨਾਮ ਭਾਰਤੀ ਮਹਿਲਾ ਕ੍ਰਿਕਟ ਵਿੱਚ ਵੈਸੇ ਤਾਂ ਕਿਸੇ ਪਹਿਚਾਣ ਦਾ ਮੋਹਤਾਜ਼ ਨਹੀਂ ਸੀ, ਪਰ ਹੁਣ ਇਹ ਕਦੇ ਨਾ ਭੁਲਣ ਵਾਲਾ ਨਾਮ ਬਣ ਗਿਆ ਹੈ। 2025 ਦੇ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਰਿਕਾਰਡ ਤੋੜ ਜਿੱਤ ਤੋਂ ਬਾਅਦ, ਜੇਮੀਮਾ ਨੇ ਹਮੇਸ਼ਾ ਲਈ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਆਪਣਾ ਨਾਮ ਛਾਪ ਦਿੱਤਾ ਹੈ।

jemima rodriguez Played Historical Inning: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਜੇਮੀਮਾ ਰੌਡ੍ਰਿਗਸ ਇਸ ਇਤਿਹਾਸਕ ਜਿੱਤ ਦੀ ਸੂਤਰਧਾਰ ਰਹੀ। ਜੇਮਿਮਾ ਨੇ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰ ਪਾਰੀ ਖੇਡੀ। ਨਵੀਂ ਮੁੰਬਈ ਵਿੱਚ ਖੇਡੇ ਗਏ ਮੈਚ ਵਿੱਚ ਆਸਟ੍ਰੇਲੀਆ ਨੇ 338 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਹ ਭਾਰਤੀ ਟੀਮ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਸੀ।

Published on: Oct 31, 2025 04:13 PM IST