ਜਲਿਆਂ ਵਾਲੇ ਬਾਗ ਕਾਂਡ ਦੀ ਬਰਸੀ, ਸ਼ਹੀਦਾਂ ਦੇ ਪਰਿਵਾਰਾਂ ਦੀਆਂ ਭਰੀਆਂ ਅੱਖਾਂ – Punjabi News

ਜਲਿਆਂ ਵਾਲੇ ਬਾਗ ਕਾਂਡ ਦੀ ਬਰਸੀ, ਸ਼ਹੀਦਾਂ ਦੇ ਪਰਿਵਾਰਾਂ ਦੀਆਂ ਭਰੀਆਂ ਅੱਖਾਂ

Published: 

13 Apr 2023 18:08 PM

13 ਅਪ੍ਰੈਲ 1919 ਜੱਲ੍ਹਿਆਂਵਾਲਾ ਬਾਗ਼ ਨਰਸੰਹਾਰ ਕਾਂਡ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ...ਅੱਜ ਵੀ ਲੋਕ ਜਲ੍ਹਿਆਂਵਾਲੇ ਬਾਗ ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਦੇ ਹਨ ...ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸਾਂਹਰ ਕਾਂਡ ਕੀਤਾ ਗਿਆ....ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ

Follow Us On

Jallianwala Bagh Massacre Day : ਕਰ ਚਲੇ ਹਮ ਫਿਦਾ ਜਾਨੋਂ ਤਨ ਸਾਥੀਓ ਅਬ ਤੁਮਹਾਰੇ ਹਵਾਲੇ ਵਤਨ ਸਾਥੀਓ…13 ਅਪ੍ਰੈਲ 1919 ਜੱਲ੍ਹਿਆਂਵਾਲਾ ਬਾਗ਼ ਨਰਸੰਹਾਰ ਕਾਂਡ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ …ਅੱਜ ਵੀ ਲੋਕ ਜਲ੍ਹਿਆਂਵਾਲੇ ਬਾਗ ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਦੇ ਹਨ …ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸਾਂਹਰ ਕਾਂਡ ਕੀਤਾ ਗਿਆ….ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ …ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਹੋਏ 75 ਸਾਲ ਤੋਂ ਉੱਪਰ ਹੋ ਚੱਲੇ ਹਨ ਪਰ ਅਜੇ ਤਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਨਹੀਂ ਸਰਕਾਰਾਂ ਵੱਲੋਂ ਮਿਲਿਆ ….13 ਅਪਰੈਲ 1919 ਵਿੱਚ ਜੱਲ੍ਹਿਆਂਵਾਲੇ ਬਾਗ਼ ਦੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ… ਇਨ੍ਹਾਂ ਦੀਆਂ ਚਿਤਾਵਾਂ ਤੋਂ ਇਕ ਪ੍ਰਣ ਲੈਂਦੇ ਹਨ ਇਹ ਆਪਣੇ ਦੇਸ਼ ਦੀ ਖਾਤਰ ਕੁਝ ਐਸਾ ਕਰਨਗੇ ਕਿ ਦੇਸ਼ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ ਜੱਲ੍ਹਿਆਂਵਾਲੇ ਬਾਗ਼ ਦੇ ਅੰਦਰ ਜਦੋਂ ਦਾਖ਼ਲ ਹੁੰਦੇ ਹਾਂ ਤੇ ਅੱਜ ਵੀ ਉਹ ਦਿਨ ਚੇਤੇ ਆਉਂਦਾ ਹੈ ਜਦੋਂ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਤੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਦੋਂ ਉਸ ਪੀੜ੍ਹੀ ਗਲੀ ਵਿਚੋਂ ਗੁਜ਼ਰਦੇ ਹਾਂ ਤੇ ਉਹ ਸ਼ਹੀਦ ਚੇਤੇ ਆਉਂਦੇ ਹਨ ਇੱਥੇ ਉਹ ਸਮਾਰਕ ਉਹ ਦੀਵਾਰਾਂ ਜਿਨ੍ਹਾਂ ਤੇ ਗੋਲੀ ਦੇ ਨਿਸ਼ਾਨ ਤੇ ਉਹ ਖ਼ੂਨੀ ਕੂਆਂ ਦੂਰੋਂ ਦੂਰੋਂ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ ਤੇ ਨੌਜਵਾਨ ਪੀੜ੍ਹੀ ਅਤੇ ਦੇਸ਼ ਭਗਤਾਂ ਦੇ ਬਾਰੇ ਜਾਣਕਾਰੀ ਦੇਣ ਵਿੱਚ ਇਹ ਕਾਫ਼ੀ ਸਹਾਇਕ ਸਿੱਧ ਹੁੰਦੀ ਹੈ .

Tags :
Exit mobile version