ਭਾਜਪਾ ਨੇ ਜਲੰਧਰ ਵਿੱਚ ‘ਲਾਪਤਾ ਸੰਸਦ ਮੈਂਬਰ’ ਦੇ ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ
ਜਲੰਧਰ ਤੋਂ ਭਾਜਪਾ ਵਰਕਰ ਅਤੇ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਢਿੱਲੋਂ ਨੇ ਕਿਹਾ- 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਾਰਨ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਪਰ ਵਾਅਦੇ ਪੂਰੇ ਕਰਨਾ ਤਾਂ ਦੂਰ ਉਹ ਜਲੰਧਰ ਦੇ ਲੋਕਾਂ ਨੂੰ ਦਿਖਾਈ ਵੀ ਨਹੀਂ ਦੇ ਰਹੇ।
ਭਾਜਪਾ ਆਗੂਆਂ ਨੇ ਜਲੰਧਰ ਵਿੱਚ ਸ਼ਹਿਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਲਾਪਤਾ ਐਲਾਨ ਦੇ ਹੋਏ ਪੋਸਟਰ ਲਗਾਏ ਹਨ। ਗਲੀਆਂ ਅਤੇ ਬਾਜ਼ਾਰਾਂ ਵਿੱਚ ਇਹ ਪੋਸਟਰ ਲਗਾਏ ਗਏ ਹਨ। ਆਗੂ ਨੇ ਕਿਹਾ- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਵਿਕਾਸ ਨੂੰ ਲੈ ਕੇ ਕਈ ਵਾਅਦੇ ਕੀਤੇ ਸਨ। ਪਰ ਚੋਣ ਜਿੱਤਣ ਤੋਂ ਬਾਅਦ ਉਹ ਜਲੰਧਰ ਹੀ ਨਹੀਂ ਆਉਂਦੇ।
Published on: Apr 16, 2025 01:03 PM
Latest Videos

ਹਿਮਾਚਲ ਦੇ Damtal ਵਿੱਚ ਭਾਰਤੀ ਫੌਜ ਨੇ ਤਬਾਹ ਕੀਤੀ Pakistan ਦੀ ਮਿਜ਼ਾਈਲ

Pakistan 'ਤੇ ਬੰਬ ਦੀ ਤਬਾਹੀ, Sofia Qureshi ਨੇ ਹਮਲੇ ਦੀ ਪੂਰੀ ਦਿੱਤੀ ਜਾਣਕਾਰੀ

India Pakistan War: ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਰਹੱਦ 'ਤੇ ਕੀ ਸਥਿਤੀ ਹੈ?

ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਸਕੂਲ ਬੰਦ!
