ਇਰਾਨ ਦਾ ਇਜ਼ਰਾਈਲ ‘ਤੇ ਵਿਨਾਸ਼ਕਾਰੀ ਹਮਲਾ, ਹਾਇਫਾ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਤਬਾਹੀ
ਈਰਾਨ ਨੇ ਕਈ ਇਜ਼ਰਾਈਲੀ ਸ਼ਹਿਰਾਂ, ਖਾਸ ਕਰਕੇ ਹਾਇਫਾ ਅਤੇ ਪੇਟਾ ਟਿਕਵਾ 'ਤੇ ਲਗਾਤਾਰ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਨੇ ਇਜ਼ਰਾਈਲੀ ਸ਼ਹਿਰਾਂ ਵਿੱਚ ਵੱਡੀ ਤਬਾਹੀ ਮਚਾਈ ਹੈ। ਜਾਣਕਾਰੀ ਮੁਤਾਬਕ,ਹਾਈਫਾ ਵਿੱਚ ਤੇਲ ਰਿਫਾਇਨਰੀ, ਮਹੱਤਵਪੂਰਨ ਇਮਾਰਤਾਂ ਅਤੇ ਸੜਕਾਂ 'ਤੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ ਹੈ।
ਈਰਾਨ ਨੇ ਕਈ ਇਜ਼ਰਾਈਲੀ ਸ਼ਹਿਰਾਂ, ਖਾਸ ਕਰਕੇ ਹਾਇਫਾ ਅਤੇ ਪੇਟਾ ਟਿਕਵਾ ‘ਤੇ ਲਗਾਤਾਰ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਨੇ ਇਜ਼ਰਾਈਲੀ ਸ਼ਹਿਰਾਂ ਵਿੱਚ ਵੱਡੀ ਤਬਾਹੀ ਮਚਾਈ ਹੈ। ਜਾਣਕਾਰੀ ਮੁਤਾਬਕ,ਹਾਈਫਾ ਵਿੱਚ ਤੇਲ ਰਿਫਾਇਨਰੀ, ਮਹੱਤਵਪੂਰਨ ਇਮਾਰਤਾਂ ਅਤੇ ਸੜਕਾਂ ‘ਤੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ ਹੈ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਦੋ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ, ਜਿਸ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ ਹੈ। ਇਜ਼ਰਾਈਲੀ ਪੇਟਾ ਟਿਕਵਾ ਖੇਤਰ ਵਿੱਚ ਵੀ ਵੱਡਾ ਹਮਲਾ ਹੋਣ ਦੀ ਖ਼ਬਰ ਮਿਲੀ ਹੈ, ਜਿੱਥੇ ਕਈ ਵਾਹਨਾਂ ਨੂੰ ਅੱਗ ਲੱਗ ਗਈ । ਹਮਲੇ ਲਗਾਤਾਰ ਜਾਰੀ ਹਨ, ਸਾਇਰਨ ਵੱਜ ਰਹੇ ਹਨ ਅਤੇ ਲੋਕਾਂ ਨੂੰ ਮੋਬਾਈਲ ਫੋਨ ਅਲਰਟ ਮਿਲ ਰਹੇ ਹਨ।
Loading...
Unable to load recommendations.
Follow Us