INDI ਗਠਜੋੜ ਦੀ ਮਹਾਰੈਲੀ: ਭਗਵੰਤ ਮਾਨ ਨੇ ਕਿਹਾ- “ਕੇਜਰੀਵਾਲ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ?”

| Edited By: Isha Sharma

Mar 31, 2024 | 5:23 PM

ਸੀਐਮ ਮਾਨ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇਸ਼ ਨੂੰ ਤੋੜਨਾ ਚਾਹਉਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰਓਗੇ, ਜਿਹੜੇ ਲੱਖਾਂ ਕੇਜਰੀਵਾਲ ਦੇਸ਼ ਵਿੱਚ ਪੈਦਾ ਹੋ ਚੁੱਕੇ ਹਨ। ਉਨ੍ਹਾਂ ਨੂੰ ਕਿਵੇਂ ਗ੍ਰਿਫ਼ਤਾਰ ਕਰਓਗੇ ਕਿਹੜੀ ਜੇਲ੍ਹ ਵਿੱਚ ਬੰਦ ਕਰਓਗੇ। ਅਸੀਂ ਸਭ INDI ਗਠਜੋੜ ਦੇ ਨਾਲ ਹਾਂ ਸਾਨੂੰ ਕੋਈ ਤੋੜ ਨਹੀਂ ਸਕਦਾ।

INDI ਗਠਜੋੜ ਦੀ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ। ਇਹ ਦੇਸ਼ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਸੀਐਮ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆਂ ਅਤੇ ਕਿਹਾ ਕਿ ਉਹ ਕੀ ਸੋਚਦੇ ਹਨ, ਇਸ ਨੂੰ ਅੰਦਰੋਂ ਖਤਮ ਕਰੋ, ਇਸ ਨੂੰ ਵੀ ਅੰਦਰ ਕਰੋ, ਇਨ੍ਹਾਂ ਨੇਤਾਵਾਂ ਨੂੰ ਫਰੀਜ਼ ਕਰੋ, ਕੀ ਤੁਸੀਂ ਇਸ ਤਰ੍ਹਾਂ ਜਿੱਤੋਗੇ? ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ ਪਰ ਉਸ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ? ਕੇਜਰੀਵਾਲ ਕੋਈ ਵਿਅਕਤੀ ਨਹੀਂ, ਅਰਵਿੰਦ ਕੇਜਰੀਵਾਲ ਸੋਚ ਦਾ ਨਾਮ ਹੈ।ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਜ਼ਾਦੀ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਅਜ਼ਾਦ ਵਰਗੇ ਯੋਧਾਵਾਂ ਦੇ ਬਲਿਦਾਨ ਨਾਲ ਮਿਲੀ ਹੈ।