ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ ‘ਚ ਦੇਰ ਰਾਤ ਪੰਪਾਂ ‘ਤੇ ਲੱਗੀਆਂ ਲੰਬੀਆਂ ਲਾਈਨਾਂ
ਸਰਕਾਰ ਵਾਰ-ਵਾਰ ਇਹ ਭਰੋਸਾ ਦਿਵਾ ਰਹੀ ਹੈ ਕਿ ਕਿਸੇ ਵੀ ਚੀਜ ਦੀ ਕੋਈ ਕਮੀ ਨਹੀਂ ਹੈ। ਪਰ ਜਮੀਨੀ ਹਾਲਾਤਾਂ ਨੂੰ ਵੇਖੀਆਂ ਤਾਂ ਤਸਵੀਰ ਕੁਝ ਹੋਰ ਹੀ ਨਜਰ ਆ ਰਹੀ ਹੈ। ਹੁਸ਼ਿਆਰਪੁਰ ਦੇ ਪੈਟਰੋਲ ਪੰਪਾਂ ਤੇ ਬੀਤੀ ਰਾਤ ਲੰਬੀਆਂ ਲਾਈਨਾਂ ਵੇਖੀਆਂ ਗਈਆਂ। ਲੋਕ ਇਸ ਗੱਲ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਹਨ ਕਿ ਕਿਤੇ ਤੇਲ ਦੀ ਕਮੀ ਤਾਂ ਨਹੀਂ ਹੋਣ ਜਾ ਰਹੀ ਹੈ।
Iran-Israel War: ਈਰਾਨ ਇਜਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਚਿੰਤਾ ਵਧੀ ਹੋਈ ਹੈ। ਇਸ ਵਿਚਾਲੇ ਕਦੇ ਗੈਸ ਦੀ ਕਿੱਲਤ ਅਤੇ ਕਦੇ ਪੈਟਰੋਲ ਖਤਮ ਹੋਣ ਦੀਆਂ ਅਫਵਾਹਾਂ ਉੱਡ ਰਹੀਆਂ ਹਨ, ਜਿਸਨੂੰ ਲੈ ਕੇ ਲੋਕਾਂ ਵਿੱਚ ਤਣਾਅ ਦਾ ਮਾਹੌਲ ਹੈ। ਹਾਲਾਂਕਿ, ਸਰਕਾਰ ਵਾਰ-ਵਾਰ ਇਹ ਭਰੋਸਾ ਦਿਵਾ ਰਹੀ ਹੈ ਕਿ ਕਿਸੇ ਵੀ ਚੀਜ ਦੀ ਕੋਈ ਕਮੀ ਨਹੀਂ ਹੈ। ਪਰ ਜਮੀਨੀ ਹਾਲਾਤਾਂ ਨੂੰ ਵੇਖੀਆਂ ਤਾਂ ਤਸਵੀਰ ਕੁਝ ਹੋਰ ਹੀ ਨਜਰ ਆ ਰਹੀ ਹੈ। ਹੁਸ਼ਿਆਰਪੁਰ ਦੇ ਪੈਟਰੋਲ ਪੰਪਾਂ ਤੇ ਬੀਤੀ ਰਾਤ ਲੰਬੀਆਂ ਲਾਈਨਾਂ ਵੇਖੀਆਂ ਗਈਆਂ। ਲੋਕ ਇਸ ਗੱਲ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਹਨ ਕਿ ਕਿਤੇ ਤੇਲ ਦੀ ਕਮੀ ਤਾਂ ਨਹੀਂ ਹੋਣ ਜਾ ਰਹੀ ਹੈ। ਟੀਵੀ9 ਪੰਜਾਬੀ ਦੀ ਲੋਕਾਂ ਨੂੰ ਅਪੀਲ ਹੈ ਕਿ ਸਰਕਾਰ ਵੱਲੋ ਦਿਵਾਏ ਜਾ ਰਹੇ ਭਰੋਸੇ ਤੇ ਵਿਸ਼ਵਾਸ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਪੈਦਾ ਨਾ ਹੋਣ ਦੇਣ।
Published on: Mar 26, 2026 12:55 PM IST
Follow Us
