Hathras Stampede: ਹਾਥਰਸ ‘ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇੱਕ ਪਿੰਡ ਵਿੱਚ ਭੋਲੇ ਬਾਬਾ ਦੇ ਸਤਿਸੰਗ ਦਾ ਆਯੋਜਨ ਕੀਤਾ ਗਿਆ ਸੀ, ਇਸ ਸਤਿਸੰਗ ਵਿੱਚ ਅਚਾਨਕ ਭਗਦੜ ਮੱਚਣ ਕਾਰਨ 116 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ 116 ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸਤਿਸੰਗ ਮੰਗਲਵਾਰ ਨੂੰ ਸਿਕੰਦਰ ਰਾਉ ਦੇ ਪਿੰਡ ਫੁਲਰਈ ਵਿੱਚ ਕਰਵਾਇਆ ਗਿਆ। ਭਗਦੜ ਤੋਂ ਬਾਅਦ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਏਟਾ ਮੈਡੀਕਲ ਕਾਲਜ ਤੋਂ ਮੌਤਾਂ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਹੋਰ ਥਾਵਾਂ ਤੋਂ ਅੰਕੜੇ ਜਾਰੀ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵਧ ਸਕਦੀ ਹੈ, ਦੱਸਿਆ ਜਾ ਰਿਹਾ ਹੈ ਕਿ ਪਿੰਡ ਫੁੱਲਰਈ ਵਿੱਚ ਭੋਲੇ ਬਾਬਾ ਦਾ ਸਤਿਸੰਗ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ।
Published on: Jul 02, 2024 10:17 PM