Loading video

Raksha Bandhan ‘ਤੇ ਭੈਣ ਨੇ ਭਰਾ ਨੂੰ ਦਿੱਤਾ ਇਹ ਖਾਸ ਤੋਹਫਾ, ਕਹਾਣੀ ਜਾਣ ਕੇ ਹੋ ਜਾਓਗੇ ਹੈਰਾਨ

| Edited By: Abhishek Thakur

Aug 19, 2024 | 10:36 PM

ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ। ਬਦਲੇ ਵਿੱਚ ਭਰਾ ਵੀ ਉਨ੍ਹਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਪਰ ਫਰੀਦਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਭੈਣ ਨੇ ਆਪਣੇ ਭਰਾ ਨੂੰ ਖਾਸ ਤੋਹਫਾ ਦਿੱਤਾ ਹੈ। ਇਹ ਤੋਹਫ਼ਾ ਅਜਿਹਾ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਅੱਜ ਯਾਨੀ 19 ਅਗਸਤ ਨੂੰ ਰੱਖੜੀ ਹੈ। ਇਹ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸੇ ਦੌਰਾਨ ਫਰੀਦਾਬਾਦ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਰੱਖੜੀ ‘ਤੇ ਭਰਾ ਅਕਸਰ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਪਰ ਇਸ ਵਾਰ ਫਰੀਦਾਬਾਦ ਦੀ ਇੱਕ ਭੈਣ ਨੇ ਆਪਣੀ ਕਿਡਨੀ ਦਾਨ ਕਰਕੇ ਆਪਣੇ ਭਰਾ ਦੀ ਜਾਨ ਬਚਾਈ ਹੈ। ਇਸ ਤਰ੍ਹਾਂ 48 ਸਾਲਾ ਰੂਪਾ ਨੇ ਆਪਣੇ 52 ਸਾਲਾ ਭਰਾ ਨੂੰ ਜ਼ਿੰਦਗੀ ਦਾ ਇਹ ਖਾਸ ਤੋਹਫਾ ਦਿੱਤਾ ਹੈ। ਸਾਲ 2023 ‘ਚ ਉਸ ਦੇ ਭਰਾ ਨੂੰ ਪਤਾ ਲੱਗਾ ਕਿ ਉਹ ਕਿਡਨੀ ਸੰਬੰਧੀ ਬੀਮਾਰੀ ਤੋਂ ਪੀੜਤ ਹੈ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਇਲਾਜ ਅਧੀਨ ਹੈ। ਵੀਡੀਓ ਦੇਖੋ