Trump Tariff: BRICS ਦੀ ਤਾਕਤ ਤੋਂ ਘਬਰਾ ਗਏ ਟਰੰਪ? ਹੁਣ ਕਰ ਦਿੱਤਾ ਵੱਡਾ ਦਾਅਵਾ
ਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ BRICS ਡਾਲਰ 'ਤੇ ਹਮਲਾ ਹੈ, ਅਤੇ ਜੇਕਰ ਮੈਂਬਰ ਦੇਸ਼ ਇਸ ਰਸਤੇ ਤੇ ਚੱਲਦੇ ਹਨ, ਤਾਂ ਉਨ੍ਹਾਂ ਦੇ ਉਤਪਾਦਾਂ ਨੂੰ ਅਮਰੀਕਾ ਵਿੱਚ 100% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ BRICS ਦੇਸ਼ਾਂ ਪ੍ਰਤੀ ਆਪਣੀ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਦੇਸ਼ BRICS ਵਿੱਚ ਸ਼ਾਮਲ ਹੁੰਦਾ ਹੈ, ਤਾਂ ਅਮਰੀਕਾ ਉਸ ਦੇ ਸਾਮਾਨ ‘ਤੇ ਭਾਰੀ ਟੈਰਿਫ ਲਗਾਏਗਾ। ਉਨ੍ਹਾਂ ਦੇ ਅਨੁਸਾਰ, ਇਸ ਧਮਕੀ ਤੋਂ ਬਾਅਦ, 30 ਤੋਂ ਵੱਧ ਦੇਸ਼ ਜੋ BRICS ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੇ ਸਨ, ਪਿੱਛੇ ਹਟ ਗਏ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ BRICS ਡਾਲਰ ‘ਤੇ ਹਮਲਾ ਹੈ, ਅਤੇ ਜੇਕਰ ਮੈਂਬਰ ਦੇਸ਼ ਇਸ ਰਸਤੇ ਤੇ ਚੱਲਦੇ ਹਨ, ਤਾਂ ਉਨ੍ਹਾਂ ਦੇ ਉਤਪਾਦਾਂ ਨੂੰ ਅਮਰੀਕਾ ਵਿੱਚ 100% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ BRICS ਹੁਣ “ਡੈੱਡ” ਹੋ ਚੁੱਕਾ ਹੈ ਅਤੇ ਹੁਣ ਕੋਈ ਇਸ ਬਾਰੇ ਗੱਲ ਵੀ ਨਹੀਂ ਕਰਦਾ। ਹਾਲਾਂਕਿ, BRICS ਲਗਾਤਾਰ ਵਧ ਰਿਹਾ ਹੈ ਅਤੇ ਹੁਣ ਕੁੱਲ 10 ਪੂਰਣ ਮੈਂਬਰ ਹਨ, ਜਿਨ੍ਹਾਂ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਮਿਸਰ, ਇਥੋਪੀਆ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਵੀ ਇਸਦੇ ਮੈਂਬਰ ਹਨ। ਦੇਖੋ ਵੀਡੀਓ
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ