Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
ਧਮਾਕੇ 'ਚ ਪੀੜਤਾਂ ਦੀ ਪਛਾਣ ਕਰਨਾ ਉਨ੍ਹਾਂ ਦੇ ਪਰਿਵਾਰਾਂ ਲਈ ਮੁਸ਼ਕਲ ਸਾਬਤ ਹੋਇਆ। ਕੁੱਝ ਨੇ ਮ੍ਰਿਤਕਾਂ ਦੀ ਪਛਾਣ ਸਰੀਰ 'ਤੇ ਬਣੇ ਟੈਟੂਆਂ ਦੁਆਰਾ ਕੀਤੀ, ਕੁੱਝ ਨੇ ਫਟੇ ਕੱਪੜਿਆਂ ਦੁਆਰਾ। ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (LNJP) ਹਸਪਤਾਲ ਦੇ ਬਾਹਰ ਪੀੜਤ ਪਰਿਵਾਰਾਂ ਦੀ ਭੀੜ ਇਕੱਠੀ ਹੋ ਗਈ, ਉਨ੍ਹਾਂ ਦੀਆਂ ਅੱਖਾਂ ਆਪਣੇ ਅਜ਼ੀਜ਼ਾਂ ਨੂੰ ਲੱਭਦੀਆਂ ਹੋਈਆਂ ਇੱਧਰ-ਉੱਧਰ ਘੁੰਮ ਰਹੀਆਂ ਸਨ।
ਦਿੱਲੀ ਵਿੱਚ ਹੋਏ ਕਾਰ ਬੰਬ ਧਮਾਕੇ ਦੀ ਜਾਂਚ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਜਾਂਚ ਏਜੰਸੀਆਂ ਇਸ ਮਾਮਲੇ ‘ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਸ ਦੌਰਾਨ, ਧਮਾਕੇ ਨਾਲ ਸਬੰਧਤ ਇੱਕ ਹੋਰ ਨਵਾਂ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸ਼ਾਮ 6:50 ਵਜੇ ਦੀ ਹੈ, ਜਿਸ ਵਿੱਚ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਨੂੰ ਕੈਦ ਕੀਤਾ ਗਿਆ ਹੈ। ਵੀਡੀਓ ਵਿੱਚ ਭਾਰੀ ਆਵਾਜਾਈ ਅਤੇ ਧਮਾਕੇ ਦੇ ਸਮੇਂ ਮੌਕੇ ‘ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਦਿਖਾਈ ਦੇ ਰਹੇ ਹਨ। ਅਚਾਨਕ, ਜੋਰਦਾਰ ਧਮਾਕਾ ਸੀਸੀਟੀਵੀ ਵਿੱਚ ਕੈਦ ਹੋਈ ਲਾਲ ਰੌਸ਼ਨੀ ਵਿੱਚ ਦੇਖਿਆ ਜਾ ਸਕਦਾ ਹੈ। ਦੇਖੋ ਵੀਡੀਓ