6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ

| Edited By: Isha Sharma

May 25, 2024 | 1:33 PM IST

ਵੋਟਿੰਗ ਤੋਂ ਬਾਅਦ ਸੀਐਮ ਕੇਜਰੀਵਾਲ ਨੇ 'ਐਕਸ' 'ਤੇ ਆਪਣੇ ਪਰਿਵਾਰ ਨਾਲ ਲਈ ਗਈ ਫੋਟੋ ਪੋਸਟ ਕੀਤੀ ਅਤੇ ਲਿਖਿਆ, ''ਮੈਂ ਅੱਜ ਆਪਣੇ ਪਿਤਾ, ਪਤਨੀ ਅਤੇ ਬੱਚਿਆਂ ਨਾਲ ਵੋਟ ਪਾਈ। ਮੇਰੀ ਮਾਂ ਦੀ ਸਿਹਤ ਬਹੁਤ ਖਰਾਬ ਹੈ। ਉਹ ਜਾ ਨਹੀਂ ਸਕਦੇ ਸੀ। ਮੈਂ ਤਾਨਾਸ਼ਾਹੀ, ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਖਿਲਾਫ ਵੋਟ ਪਾਈ। ਤੁਸੀਂ ਵੀ ਵੋਟ ਪਾਉਣ ਲਈ ਜ਼ਰੂਰ ਜਾਓ।

ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਤੇ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਪੋਲਿੰਗ ਬੂਥ ‘ਤੇ ਪਹੁੰਚੇ ਅਤੇ ਆਪਣੀ ਵੋਟ ਪਾਈ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਬਹੁਤ ਗਰਮੀ ਹੈ, ਪਰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ। ਇਹ ਮੇਰੀ ਸਾਰਿਆਂ ਨੂੰ ਅਪੀਲ ਹੈ। ਲੋਕਾਂ ਨੂੰ ਅੱਜ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਵੋਟ ਪਾਉਣੀ ਚਾਹੀਦੀ ਹੈ।