ਸੀਐੱਮ ਮਾਨ ਨੇ ਤਿਹਾੜ ਜੇਲ੍ਹ ‘ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਇਸ ਦੌਰਾਨ ਆਪ ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਭਗਵੰਤ ਮਾਨ ਦੇ ਹੰਝੂ ਨਿਕਲ ਆਏ। ਉਨ੍ਹਾਂ ਨੇ ਕਿਹਾ, ਜਦੋਂ ਅਸੀਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਚਿੰਤਾ ਨਾ ਕਰੋ ਅਤੇ ਜਨਤਾ ਬਾਰੇ ਦੱਸੋ। ਉਨ੍ਹਾਂ ਸਵਾਲ ਕੀਤਾ ਕਿ ਕੀ ਮੁਫਤ ਬਿਜਲੀ ਮਿਲ ਰਹੀ ਹੈ, ਕੀ ਅਸੀਂ ਬੱਸ ਸਫਰ ਲਈ ਟਿਕਟਾਂ ਤਾਂ ਨਹੀਂ ਲਗਵਾ ਰਹੇ ਨਾ, ਕੀ ਅਜੇ ਵੀ ਮੁਫਤ ਬਿਜਲੀ ਮਿਲ ਰਹੀ ਹੈ ਜਾਂ ਨਹੀਂ, ਹਸਪਤਾਲ ਚ ਦਵਾਈ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਹਫ਼ਤੇ ਤੋਂ ਉਹ ਦੋ-ਦੋ ਮੰਤਰੀਆਂ ਨੂੰ ਬੁਲਾ ਕੇ ਦਿੱਲੀ ਦੇ ਸਾਰੇ ਕੰਮਾਂ ਦਾ ਜਾਇਜ਼ਾ ਲੈਣਗੇ।
ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੁਲਾਕਾਤ ਕੀਤੀ, ਜੋ ਦ ਹਨ। ਇਸ ਦੌਰਾਨ ਉਨ੍ਹਾਂ ਨੇ ਵੱਡਾ ਆਰੋਪ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਮੁਲਾਕਾਤ ਕਰਵਾਈ ਗਈ। ਇਹ ਤਾਨਾਸ਼ਾਹੀ ਦੀ ਹੱਦ ਹੈ। ਅਰਵਿੰਦ ਕੇਜਰੀਵਾਲ ਨੂੰ ਹਾਰਡ ਕੋਰ ਕ੍ਰਿਮੀਨਲ ਹੋਣ ਵਾਲੀ ਸਹੂਲਤ ਵੀ ਨਹੀਂ ਮਿਲ ਰਹੀ।
Latest Videos
SIR 2.0 Phase Two Begins: ਚੋਣ ਕਮਿਸ਼ਨ ਦਾ SIR 2.0, ਦੇਸ਼ ਦੇ 12 ਰਾਜਾਂ ਵਿੱਚ ਵੋਟਰ ਸੂਚੀ ਅੱਪਡੇਟ ਦਾ ਕੰਮ ਅੱਜ ਤੋਂ ਸ਼ੁਰੂ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ