ਸ਼ਰਾਬ ਘੁਟਾਲੇ ਮਾਮਲੇ ‘ਚ ਤਿਹਾੜ ਭੇਜੇ ਗਏ CM ਕੇਜਰੀਵਾਲ, ਜੇਲ੍ਹ ਨੰਬਰ-2 ਹੋਵੇਗਾ ਨਵਾਂ ਠਿਕਾਣਾ
ਐਕਸਾਈਜ਼ ਮਾਮਲੇ ਚ ਜੇਲ ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਿਹਾੜ ਦੀ ਜੇਲ ਨੰਬਰ 1 ਚ ਰੱਖਿਆ ਗਿਆ ਹੈ, ਜਦਕਿ ਕੇ.ਕਵਿਤਾ ਨੂੰ ਮਹਿਲਾ ਜੇਲ ਨੰਬਰ 6 ਚ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ ਨੰਬਰ 5 ਚ ਰੱਖਿਆ ਗਿਆ ਹੈ। ਜੇਲ੍ਹ ਨੰਬਰ 6 ਤਿਹਾੜ ਵਿੱਚ ਹੈ ਜਦੋਂਕਿ ਜੇਲ੍ਹ ਨੰਬਰ 16 ਮੰਡੋਲੀ ਵਿੱਚ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਜੇਲ੍ਹ ਵਿੱਚ ਹੀ ਸਾਰੇ ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ। ਇਹ ਮੈਡੀਕਲ ਸਹੂਲਤ 24 ਘੰਟੇ ਅਤੇ ਸੱਤੋ ਦਿਨ ਉਪਲਬਧ ਹੈ। ਅਜਿਹੇ ਚ ਅਰਵਿੰਦ ਕੇਜਰੀਵਾਲ ਦਾ ਮੈਡੀਕਲ ਵੀ ਤਿਹਾੜ ਜੇਲ ਚ ਹੀ ਕੀਤਾ ਜਾਵੇਗਾ। ਇੱਥੇ ਦੋ ਮੁੱਖ ਹਸਪਤਾਲ ਵੀ ਮੌਜੂਦ ਹਨ।
ਆਬਕਾਰੀ ਮਾਮਲੇ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਰਾਉਜ਼ ਐਵੇਨਿਊ ਅਦਾਲਤ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ। ਕੇਜਰੀਵਾਲ ਨੂੰ ਹੁਣ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਜੇਲ੍ਹ ਨੰਬਰ-2 ਵਿੱਚ ਰੱਖਿਆ ਜਾਵੇਗਾ। ਤਿਹਾੜ ਵਿੱਚ ਅਜਿਹੀਆਂ ਕੁੱਲ 16 ਜੇਲ੍ਹਾਂ ਹਨ। ਇਨ੍ਹਾਂ ਵਿੱਚੋਂ 9 ਜੇਲ੍ਹਾਂ ਸਿਰਫ਼ ਤਿਹਾੜ ਵਿੱਚ ਹਨ, ਜਦੋਂ ਕਿ 1 ਜੇਲ੍ਹ ਰੋਹਿਣੀ ਵਿੱਚ ਅਤੇ 6 ਜੇਲ੍ਹਾਂ ਮੰਡੋਲੀ ਵਿੱਚ ਹਨ। ਰੋਹਿਣੀ ਅਤੇ ਮੰਡੋਲੀ ਦੀਆਂ ਜੇਲ੍ਹਾਂ ਵੀ ਤਿਹਾੜ ਅਧੀਨ ਆਉਂਦੀਆਂ ਹਨ।