ਨਾਨਕ ਲੇਵਾ ਸੰਗਤ ‘ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ ‘ਤੇ ਬੋਲੇ CM ਭਗਵੰਤ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ, ਪਰ ਹੁਣ ਉਸ ਫੋਰੈਂਸਿਕ ਲੈਬ ਦੇ ਮਾਲਿਕਾਂ 'ਤੇ ਭਾਰਤੀ ਜਨਤਾ ਪਾਰਟੀ ਨੇ ਹਮਲਾ ਕਰ ਦਿੱਤਾ। ਅਕਾਲੀ, ਕਾਂਗਰਸੀ ਦੇ ਭਾਜਪਾ ਵਾਲੇ ਤਿੰਨੋਂ ਪੰਜਾਬ 'ਚ ਇਕੱਠੇ ਹੋ ਗਏ।
ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰ ਵਿਰੋਧੀਆਂ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਪਿਛਲੇ ਕੁੱਝ ਦਿਨਾਂ ਤੋਂ ਇੱਕ ਘਟੀਆ ਰਾਜਨੀਤੀ ਦੇ ਹੱਥਕੰਡੇ ਤਹਿਤ ਮੇਰੀਆਂ ਫਰਜ਼ੀ ਵੀਡੀਓਜ਼ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਰੋਧੀਆਂ ‘ਤੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾਂ ਦਾ ਕਿਸੇ ਹੋਰ ਪਾਸੇ ਵੱਸ ਨਹੀਂ ਚਲਿਆ ਤਾਂ ਧਰਮ ਵਾਲੇ ਪਾਸੇ ਤੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਿਸ ਲੈਬ ‘ਚੋਂ ਤੁਸੀ ਰਿਪੋਰਟ ਕਰਵਾਈ ਉਹ ਲੈਬ ਅਸਲੀ ਹੋ ਗਈ ਤੇ ਜਿਸ ਤੋਂ ਅਸੀਂ ਰਿਪੋਰਟ ਕਰਵਾਈ ਉਹ ਲੈਬ ਨਕਲੀ ਹੋ ਗਈ। ਸੰਗਤ ਸਭ ਜਾਣਦੀ ਹੈ ਕਿ ਕੌਣ ਅਸਲੀ ਤੇ ਕੌਣ ਨਕਲੀ ਹੈ। ਮੈਂ ਨਾਨਕ ਲੇਵਾ ਸੰਗਤ ‘ਤੇ ਇਹ ਫੈਸਲਾ ਛੱਡਦਾ ਹਾਂ।
Published on: Jun 24, 2026 03:54 PM IST
Follow Us
