CM Bhagwant Mann: ਹੈੱਡਮਾਸਟਰ ਦਾ ਪੁੱਤਰ ਪਹਿਲਾਂ ਬਣਿਆ ਕਾਮੇਡੀਅਨ ਹੁਣ ਸਾਂਭ ਰਿਹਾ ਪੰਜਾਬ ਦੀ ਕਮਾਨ
WITT Satta Sammelan: TV9 ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੀਵਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਮਾਨ ਨੇ ਦੱਸਿਆ ਕਿ ਕਿਵੇਂ ਇੱਕ ਸਕੂਲ ਹੈੱਡਮਾਸਟਰ ਦਾ ਪੁੱਤਰ ਮਿਮਿਕਰੀ ਆਰਟਿਸਟ ਬਣ ਗਿਆ ਅਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ। ਇਸ ਦੇ ਨਾਲ ਹੀ ਮਾਨ ਨੇ ਆਪਣੇ ਸਕੂਲ ਦੀਆਂ ਉਹ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁੱਕੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ TV9 ਦੇ ਸੱਤਾ ਸੰਮੇਲਨ ਵਿੱਚ ਸਮਾਂ ਬੰਨਿਆ। ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਹੈੱਡਮਾਸਟਰ ਦੇ ਬੇਟੇ ‘ਭਗਵੰਤ ਮਾਨ’ ਨੇ ਕਿਹਾ ਕਿ ਜ਼ਿੰਦਗੀ ‘ਚ ਕਦੇ-ਕਦੇ ਬਹੁਤ ਕੁਝ ਮਿਲ ਜਾਂਦਾ ਹੈ। ਜਿਸ ਬਾਰੇ ਮਨੁੱਖ ਨੇ ਸੋਚਿਆ ਵੀ ਨਹੀਂ ਹੋਵੇਗਾ। ਪਿਤਾ ਜੀ ਨੇ ਮੈਨੂੰ ਆਪਣੇ ਸਕੂਲ ਵਿੱਚ ਦਾਖਲ ਕਰਵਾਇਆ ਸੀ। ਪਿਤਾ ਜੀ ਮੇਰੇ ਹੈੱਡਮਾਸਟਰ ਸਨ, ਭਗਵੰਤ ਮਾਨ ਨੇ ਦੱਸਿਆ ਕਿ ਮੈਂ ਆਪਣੇ ਸਕੂਲ ਦੇ ਅਧਿਆਪਕਾਂ ਦੀ ਨਕਲ ਕਰਦਾ ਸੀ। ਸ਼ਿਕਾਇਤ ਮਿਲਣ ‘ਤੇ ਹੈੱਡਮਾਸਟਰ ਦਾ ਮੁੰਡਾ ਹੋਣ ਦੇ ਬਾਵਜੂਦ ਮੈਨੂੰ ਕੁੱਟ ਪੈਂਦੀ ਸੀ। ਮਾਨ ਨੇ ਕਿਹਾ ਕਿ ਜਦੋਂ ਮੈਂ ਸਟੇਜ ‘ਤੇ ਪਰਫਾਰਮ ਕਰਨਾ ਚਾਹੁੰਦਾ ਸੀ ਤਾਂ ਮੇਰੇ ਪਿਤਾ ਨੇ ਪਾਬੰਦੀਆਂ ਲਗਾ ਦਿੱਤੀਆਂ ਸਨ। ਵੀਡੀਓ ਦੇਖੋ