CM ਮਾਨ ਨੇ ਮੇਰਠ ਤੋਂ ਲਾਏ ਕੇਂਦਰ ‘ਤੇ ਨਿਸ਼ਾਨੇ, BJP ਆਗੂ ਸੰਜੀਵ ਬਾਲਿਆਨ ਨੇ ਦਿੱਤੀ ਸਫਾਈ

| Edited By: Kusum Chopra

| Mar 30, 2026 | 1:18 PM IST

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮਹਾਰਾਜ ਸੂਰਜਮਲ ਦੀ ਪ੍ਰਤਿਮਾ ਦਾ ਉਦਘਾਟਨ ਸਮਾਗਮ ਹੋਇਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਦੇ ਤੌਰ ਸ਼ਾਮਲ ਹੋਏ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਲਾਏ। ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ 80 ਸਾਲ ਹੋ ਗਏ ਦੇਸ਼ ਨੂੰ ਆਜਾਦ ਹੋਏ, ਅੱਜ ਹਰ ਦੇਸ਼ ਚੰਨ ਅਤੇ ਮੰਗਲ ਗ੍ਰਹਿ ਤੇ ਜਾ ਕੇ ਵੱਸਣ ਦੀ ਯੋਜਨਾ ਬਣਾ ਰਹੇ ਹਨ

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮਹਾਰਾਜ ਸੂਰਜਮਲ ਦੀ ਪ੍ਰਤਿਮਾ ਦਾ ਉਦਘਾਟਨ ਸਮਾਗਮ ਹੋਇਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਦੇ ਤੌਰ ਸ਼ਾਮਲ ਹੋਏ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਲਾਏ। ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕੇਂਦਰ ਦੀਆਂ ਨੀਤੀਆਂ ਦੀ ਰੱਜ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 80 ਸਾਲ ਹੋ ਗਏ ਦੇਸ਼ ਨੂੰ ਆਜਾਦ ਹੋਏ, ਅੱਜ ਸਾਰੇ ਦੇਸ਼ ਚੰਨ ਅਤੇ ਮੰਗਲ ਗ੍ਰਹਿ ਤੇ ਜਾ ਕੇ ਵੱਸਣ ਦੀ ਯੋਜਨਾ ਬਣਾ ਰਹੇ ਹਨ, ਪਰ ਸਾਡੇ ਦੇਸ਼ ਵਿੱਚ ਹਾਲੇ ਤੱਕ ਸੀਵਰੇਜ ਦੇ ਢੱਕਣ ਵੀ ਠੀਕ ਨਹੀਂ ਹੋ ਸਕੇ। ਬੀਜੇਪੀ ਦੇ ਸਾਬਕਾ ਮੰਤਰੀ ਸੰਜੀਵ ਬਾਲਿਆਨ ਅਤੇ ਰਾਜਸਥਾਨ ਦੇ MP ਹੰਨੂਮਾਨ ਬੇਨੀਵਾਲ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਬਾਲੀਆਨ ਨੇ ਸੀਐਮ ਮਾਨ ਦੇ ਬਿਆਨ ਤੇ ਸਫਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਉਹ ਕਾਂਗਰਸ ਲਈ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਆਸੀ ਨਹੀਂ, ਸਿਰਫ਼ ਸਮਾਜਿਕ ਪ੍ਰੋਗਰਾਮ ਸੀ।

Published on: Mar 30, 2026 01:15 PM IST
Loading...
Unable to load recommendations.
Follow Us