Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ ‘ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ

| Edited By: Isha Sharma

Oct 31, 2024 | 2:39 PM

ਦੇਸ਼ ਭਰ ਵਿੱਚ ਅੱਜ ਯਾਨੀ 31 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਨੂੰ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਖਾਸ ਮੌਕੇ ਤੇ ਲੋਕ ਆਪਣੇ ਘਰਾਂ ਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ। ਦੀਵਾਲੀ ਦੇ ਖਾਸ ਮੌਕੇ 'ਤੇ ਵੱਖ-ਵੱਖ ਤਰ੍ਹਾਂ ਦੇ ਦੀਵੇ ਜਗਾਏ ਜਾਂਦੇ ਹਨ। ਹਰ ਸਾਲ ਨਵੀਂ ਕਿਸਮ ਦੇ ਦੀਵੇ ਬਾਜ਼ਾਰ ਵਿੱਚ ਆਉਂਦੇ ਹਨ। ਪਰ ਚੰਡੀਗੜ੍ਹ ਵਿੱਚ ਇੱਕ ਗਊਸ਼ਾਲਾ ਹੈ ਜਿੱਥੇ ਗਊ ਦੇ ਗੋਹੇ ਅਤੇ ਫੁੱਲਾਂ ਤੋਂ ਦੀਵੇ ਬਣਾਏ ਜਾਂਦੇ ਹਨ।

ਦੀਵਾਲੀ ਦੇ ਖਾਸ ਮੌਕੇ ‘ਤੇ ਵੱਖ-ਵੱਖ ਤਰ੍ਹਾਂ ਦੇ ਦੀਵੇ ਜਗਾਏ ਜਾਂਦੇ ਹਨ। ਹਰ ਸਾਲ ਨਵੀਂ ਕਿਸਮ ਦੇ ਦੀਵੇ ਬਾਜ਼ਾਰ ਵਿੱਚ ਆਉਂਦੇ ਹਨ। ਪਰ ਚੰਡੀਗੜ੍ਹ ਵਿੱਚ ਇੱਕ ਗਊਸ਼ਾਲਾ ਹੈ ਜਿੱਥੇ ਗਊ ਦੇ ਗੋਹੇ ਅਤੇ ਫੁੱਲਾਂ ਤੋਂ ਦੀਵੇ ਬਣਾਏ ਜਾਂਦੇ ਹਨ। ਇਹ ਦੀਵੇ ਦੀਵਾਲੀ ਮੌਕੇ ਰੌਸ਼ਨੀ ਕਰਨ ਲਈ ਮੁਫ਼ਤ ਦਿੱਤੇ ਜਾਂਦੇ ਹਨ। ਇਨ੍ਹਾਂ ਦੀਵਿਆਂ ਨੂੰ ਖਰੀਦਣ ਲਈ ਕਈ ਲੋਕ ਮੌਕੇ ‘ਤੇ ਦੇਖੇ ਗਏ। TV9 ਭਾਰਤਵਰਸ਼ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਇੱਥੇ ਦੀਵੇ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਗਾਂ ਦੇ ਗੋਹੇ ਤੋਂ ਬਣੇ ਦੀਵੇ ਨਾ ਸਿਰਫ਼ ਚੰਗੇ ਹੁੰਦੇ ਹਨ ਸਗੋਂ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ। ਉਨ੍ਹਾਂ ਅਨੁਸਾਰ ਇਨ੍ਹਾਂ ਵਿੱਚ ਦੇਵੀ ਦੇਵਤੇ ਵੀ ਨਿਵਾਸ ਕਰਦੇ ਹਨ।