ਬਜਟ 2025: ਕੈਂਸਰ ਦੀ ਦਵਾਈ ਅਤੇ 37 ਹੋਰ ਦਵਾਈਆਂ ਹੋਈਆਂ ਸਸਤੀਆਂ
ਬਜਟ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। KPMG ਨੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰ ਸਥਾਪਤ ਕਰਨ ਦੀ ਯੋਜਨਾ ਦਾ ਸਮਰਥਨ ਕੀਤਾ ਹੈ। ਇਹ ਯੋਜਨਾ ਕੈਂਸਰ ਦੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਧੀਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2025 ਦਾ ਕੇਂਦਰੀ ਬਜਟ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਐਲਾਨ ਕੀਤਾ ਕਿ ਕੈਂਸਰ ਦੀਆਂ ਦਵਾਈਆਂ, ਮੋਬਾਈਲ ਬੈਟਰੀਆਂ, ਬੁਣਕਰਾਂ ਦੁਆਰਾ ਬਣਾਏ ਕੱਪੜੇ, ਚਮੜੇ ਦੇ ਸਮਾਨ, ਮੋਬਾਈਲ ਫੋਨ, ਬੈਟਰੀਆਂ, LED ਅਤੇ LCD ਟੀਵੀ ਅਤੇ ਇਲੈਕਟ੍ਰਿਕ ਵਾਹਨ ਸਸਤੇ ਹੋਣਗੇ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀਬਾੜੀ ਖੇਤਰ ਦੇ ਨਾਲ-ਨਾਲ ਆਟੋਮੋਬਾਈਲ ਸੈਕਟਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ, ਜਿੱਥੇ ਇੱਕ ਪਾਸੇ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਤਾਂ ਉੱਥੇ ਹੀ ਹੈਲਥ ਸੈਕਟਰ ਨੂੰ ਵੀ ਹੁਲਾਰਾ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ।
Published on: Feb 01, 2025 03:35 PM
Latest Videos

BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?

ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ

ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ

ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?
