Ludhiana ‘ਚ ਸਾਬਕਾ ਮੰਤਰੀ Jagdeesh Singh Garcha ਦੇ ਘਰ ਚੋਰੀ,ਘਰ ਕੰਮ ਕਰਨ ਵਾਲੇ ਨੌਕਰ ਨੇ ਕੀਤੀ ਲੁੱਟਪਾਟ|Punjab

Sep 18, 2023 | 6:52 PM

ਸਾਬਕਾ ਅਕਾਲੀ ਦਲ ਦੇ ਮੰਤਰੀ ਜਗਦੀਸ਼ ਗਰਚਾ ਅਤੇ ਉਸ ਦੇ ਪਰਿਵਾਰ ਨੂੰ ਬੇਹੋਸ਼ ਕਰ ਨੌਕਰ ਉਡਾ ਲੇਗਿਆ ਲੱਖਾਂ ਦੀ ਨਗਦੀ ਤੇ ਗਹਿਣੇ, ਪੁਲਿਸ ਨੇ ਕਿਹਾ ਪਰਿਵਾਰ ਕੋਲ ਨੌਕਰ ਦੀ ਨਹੀਂ ਹੈ ਕੋਈ ਤਸਵੀਰ।

ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ਚ ਅਕਾਲੀ ਦਲ ਚ ਸਾਬਕਾ ਮੰਤਰੀ ਰਹੇ ਜਗਦੀਸ਼ ਗਰਚਾ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਲੁੱਟ ਦੀ ਇਹ ਵਾਰਦਾਤ ਕਿਸੇ ਹੋਰ ਨੇ ਨਹੀਂ ਸਗੋਂ ਘਰ ਦੇ ਵਿੱਚ ਰੱਖੇ ਨੌਕਰ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਨੌਕਰ ਨੇ ਖਾਣੇ ‘ਚ ਕੁਝ ਮਿਲਾ ਦਿੱਤਾ, ਜਿਸ ਤੋਂ ਬਾਅਦ ਪੂਰਾ ਪਰਿਵਾਰ ਬੇਹੋਸ਼ ਹੋ ਗਿਆ ਸੀ।

ਅਸਲ ਵਿੱਚ ਦੇਰ ਰਾਤ ਪੂਰੇ ਪਰਿਵਾਰ ਨੂੰ ਨੌਕਰ ਨੇ ਨਸ਼ੀਲਾ ਪਦਾਰਥ ਖਵਾ ਦਿੱਤਾ, ਜਿਸ ਕਰਕੇ ਪੂਰਾ ਪਰਿਵਾਰ ਰਾਤ ਵੇਲੇ ਬੇਸੁੱਧ ਹੋ ਗਿਆ…..ਮੌਕੇ ਦਾ ਫਾਇਦਾ ਚੁੱਕਦੇ ਹੋਏ ਨੌਕਰ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਜਗਦੀਸ਼ ਗਰਚਾ ਉਨ੍ਹਾਂ ਦੀ ਪਤਨੀ ਜਗਜੀਤ ਕੌਰ, ਉਨ੍ਹਾ ਦੀ ਇਕ ਰਿਸ਼ੇਤਦਾਰ ਅਤੇ ਘਰ ‘ਚ ਰੱਖੀ ਪੁਰਾਣੀ ਨੌਕਰਾਣੀ ਮੌਜੂਦ ਸੀ ਘਰ ਦੇ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਜਦੋਂ ਸਵੇਰੇ ਕੰਮ ਕਰਨ ਵਾਲੇ ਮਿਸਤਰੀ ਪਹੁੰਚੇ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ। ਦੱਸ ਦੇਈਏ ਕਿ ਨੌਕਰ ਨੇ ਦੇਰ ਰਾਤ ਖਾਣੇ ਵਿਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਜਿਸ ਤੋਂ ਬਾਅਦ ਸੋਨਾ ਤੇ ਨਕਦੀ ਲੁੱਟ ਕੇ ਫਰਾਰ ਹੋ ਗਿਆ।ਜਦੋਂ ਕਲੋਨੀ ਵਾਸੀਆਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਘਰ ਵਿੱਚ ਗਰਦੀਸ਼ ਗਰਚਾ, ਉਸ ਦੀ ਪਤਨੀ ਅਤੇ ਦੋ ਨੌਕਰਾਣੀਆਂ ਵੀ ਬੇਹੋਸ਼ ਸਨ।ਭਾਜਪਾ ਆਗੂ ਗੌਰਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਕਰੀਬ 5 ਤੋਂ 6 ਵਾਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਘਟਨਾ ਦੇ ਕਰੀਬ 1 ਘੰਟੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ।

ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਗਰਚਾ ਸਾਹਿਬ ਹਾਲੇ ਬੇਹੋਸ਼ ਹਨ ਉਹਨਾਂ ਨੂੰ ਪੰਚਮ ਹਸਪਤਾਲ ਤੋਂ ਡੀ ਐਮ ਸੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਨ। ਪਰਿਵਾਰ ਦੇ ਕੋਲ ਨੌਕਰ ਦੀ ਕੋਈ ਤਸਵੀਰ ਨਹੀਂ ਹੈ ਇਸ ਕਰਕੇ ਅਸੀਂ ਅਪੀਲ ਕਰਾਂਗੇ ਕਿ ਜੇਕਰ ਕਿਸੇ ਕੋਲ ਉਸ ਤਸਵੀਰ ਦੇ ਦੇਣ।