Chandigarh Mayor Elections: ਭਾਜਪਾ ਦੇ ਹਰਪ੍ਰੀਤ ਬਬਲਾ ਬਣੇ ਨਵੇਂ ਮੇਅਰ… ਕਿਵੇਂ ਜਿੱਤੀ BJP ?
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਹੋਣ ਚੋਣ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਜਿੱਥੇ ਇੰਡੀਆ ਗੱਠਜੋੜ (ਕਾਂਗਰਸ+ਆਮ ਆਦਮੀ ਪਾਰਟੀ) ਕੋਲ ਬਹੁਮਤ ਦੇ ਅੰਕੜੇ ਤੋਂ ਇੱਕ ਵੱਧ ਕੌਂਸਲਰ ਦੀ ਵੱਧ ਸੀ। ਪਰ ਫਿਰ ਵੀ ਜਦੋਂ ਵੋਟਿੰਗ ਹੋਈ ਤਾਂ 3 ਕੌਂਸਲਰਾਂ ਨੇ ਕਰਾਸ ਵੋਟਿੰਗ ਕਰ ਦਿੱਤੀ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ-ਵੋਟਿੰਗ ਕੀਤੀ ਹੈ ਪਰ ਕਿਉਂਕਿ ਵੋਟਿੰਗ ਗੁਪਤ ਵੋਟਿੰਗ ਰਾਹੀਂ ਹੁੰਦੀ ਹੈ, ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕਿਸਨੇ ਕਰਾਸ-ਵੋਟਿੰਗ ਕੀਤੀ। 16 ਕੌਂਸਲਰਾਂ ਨਾਲ ਭਾਜਪਾ ਆਪਣਾ ਮੇਅਰ ਚੁਣਨ ਵਿੱਚ ਸਫਲ ਰਹੀ। ਕਾਂਗਰਸ ਸੰਸਦ ਮੈਂਬਰ ਦੀ ਇੱਕ ਵੋਟ, ਕਾਂਗਰਸ ਦੀਆਂ 6 ਵੋਟਾਂ ਅਤੇ ਆਮ ਆਦਮੀ ਪਾਰਟੀ ਦੀਆਂ 13 ਵੋਟਾਂ ਦੇ ਬਾਵਜੂਦ, ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਮੇਅਰ ਦੀ ਚੋਣ ਹਾਰ ਗਿਆ।
Latest Videos