Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ Punjabi news - TV9 Punjabi

Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ – ਲੋਕ ਚਾਹੁੰਦੇ ਹਨ ਬਦਲਾਅ

Published: 

23 May 2024 12:15 PM

Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਿਊਜ਼ ਐਜੇਂਸੀ ANI ਨਾਲ ਗੱਲਬਾਤ ਕੀਤੀ। ਜਿੱਥੇ ਉਨ੍ਹਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ। ਜਿਸ ਕਾਰਨ ਭਾਜਪਾ ਨੂੰ ਸਪੋਰਟ ਕਰ ਰਹੇ ਹਨ।

Follow Us On

ਲੋਕਾਂ ਵਿੱਚ ਨਵੀਂ ਉਮੀਦ ਜਾਗੀ ਹੈ, ਉਹ ਇਕ ਆਪਸ਼ਨ ਚਾਹੁੰਦੇ ਹਨ। ਕਿਉਂਕਿ ਪਿਛਲਾ ਜੋ ਪੰਜਾਬ ਦੀ ਜਨਤਾ ਨੇ ਬਦਲਾਅ ਕੀਤਾ। ਰਿਵਾਇਤੀ ਪਾਰਟੀਆਂ ਨੂੰ ਇਨਕਾਰ ਕਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਉਹ ਬਦਲਾਅ ਲੋਕਾਂ ਨੂੰ ਕਾਫੀ ਮਹਿੰਗਾ ਪਿਆ ਹੈ । ਲੋਕ ਇਸ ਵਾਰ ਬਦਲਾਅ ਤੋਂ ਕਾਫੀ ਨਿਰਾਸ਼ ਹਨ ਅਤੇ ਭਗਵੰਤ ਮਾਨ ਦੀ ਸਰਕਾਰ ਤੋਂ ਪਰੇਸ਼ਾਨ ਹਨ। ਜਿਸ ਕਾਰਨ ਉਹ ਇਕ ਨਵਾਂ ਬਦਲਾਅ ਲਭ ਰਹੇ ਹਨ। ਉਸ ਬਦਲਾਅ ਲਈ ਅੱਜ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਬਿਨ੍ਹਾਂ ਕਿਸੇ ਗੱਠਜੋੜ ਦੇ ਲੱੜ ਰਹੀ ਹੈ। ਭਾਜਪਾ ਇਕ ਚੰਗੀ ਪਾਰਟੀ, ਚੰਗੇ ਸਮੇਂ ਅਤੇ ਚੰਗੀ ਥਾਂ ਤੋਂ ਲੱੜ ਰਹੀ ਹੈ। ਇਹ ਤਿੰਨੇ ਫੈਕਟਰ ਅੱਜ ਮਿਲੇ ਹੋਏ ਹਨ। ਪੰਜਾਬ ਦੇ ਲੋਕਾਂ ਨੂੰ ਅੱਜ ਭਾਜਪਾ ਤੋਂ ਉਮੀਦਾਂ ਹਨ। ਆਉਣ ਵਾਲੀ ਸਰਕਾਰ ਪੰਜਾਬ ਦੇ ਅੰਦਰ ਭਾਜਪਾ ਦੀ ਬਣੇਗੀ ਇਸ ਲਈ ਭਾਜਪਾ ਨੂੰ ਭਰਪੂਰ ਬਹੁਮਤ ਮਿਲੇਗਾ। ਭਾਜਪਾ ਦਾ ਫੁੱਟਪਰਿੰਟ ਪੂਰੇ ਪੰਜਾਬ ਵਿੱਚ ਛਾ ਗਏ ਹਨ ਅਤੇ 27 ਦੇ ਚੋਣਾਂ ਵਿੱਚ ਵੀ ਪੰਜਾਬ ਵਿੱਚ ਭਾਜਪਾ ਦੀ ਜਿੱਤ ਹੋਵੇਗੀ।

Tags :
Exit mobile version