BJP Chief Ashwini Sharma ਬੋਲੇ- ਇੱਕ ਸਾਲ ਤੋਂ ਝੂਠ ਬੋਲਦੇ ਆ ਰਹੇ ਹਨ ਆਪ’ ਦੇ ਮੁੱਖਮੰਤਰੀ’

Updated On: 17 Mar 2023 17:06:PM

Pathankot: ਬੀਤੇ ਦਿਨ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਨੂੰ 1 ਸਾਲ ਪੂਰਾ ਹੋ ਗਿਆ। ਜਿਸ ਦੀ ਜਾਣਕਾਰੀ ਖੁੱਦ ਭਗਵੰਤ ਮਾਨ(Bhagwant Mann) ਨੇ ਸੋਸ਼ਲ ਮੀਡਿਆ ਹੈਂਡਲ ਤੇ ਵੀਡਿਓ ਪਾ ਕੇ ਸਾਂਝਾ ਕੀਤੀ। ਇਸ ਮੌਕੇ ਤੇ ਮੁੱਖ ਮੰਤਰੀ ਨੇ ਜਨਤਾ ਦਾ ਧੰਨਵਾਦ ਪ੍ਰਗਟ ਕੀਤਾ ਤੇ ਚੁਨਾਵ ਦੌਰਾਣ ਕੀਤੇ ਵਾਅਦੇ ਤੇ ਗਾਰੰਟੀਆਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਜਤਾਇਆ। ‘ਆਪ’ ਦਾ ਇੱਕ ਸਾਲ ਪੂਰਾ ਹੋਣ ਤੇ ਪਠਾਨਕੋਟ ਵਿੱਖੇ ਬੀਜੇਪੀ ਤੋਂ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਨਮਾ (Ashwani Sharma) ਨੇ ਆਮ ਆਦਮੀ ਦੀ ਸਰਕਾਰ ਨੂੰ ਸਿੱਧੇ ਹੱਥ ਲੈਂਦੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਤੇ ਮੁੱਖਮੰਤਰੀ ਭਗਵੰਤ ਮਾਨ ਝੂਠ ਬੋਲਦੇ ਰਹੇ ਹਨ।

ਪੰਜਾਬ ਦੀ ਕਾਨੂੰਨ ਵਿਵਸਥਾ (Law & Order) ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਸਰਕਾਰ ਉਸ ਦੀ ਰਾਖੀ ਕਰੇ ਪਰ ਜਦੋਂ ਦੀ ਆਮ ਆਦਮੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਪੰਜਾਬ ਵਿੱਚ ਕਤਲ ਤੇ ਗੈਂਗਸਟਰਾਂ ਦਾ ਰਾਜ ਆਮ ਹੋ ਗਿਆ ਹੈ, ਜਿਸ ਕਰਕੇ ਜਨਤਾ ਵਿੱਚ ਡਰ ਦਾ ਮਾਹੌਲ ਹੈ। ਸੂਬਾ ਪ੍ਰਧਾਨ ਨੇ ਕਿਹਾ ਸਰਕਾਰ ਸਿਰਫ ਬੁੱਤ ਬਣ ਕੇ ਤਮਾਸ਼ਾ ਦੇਖ ਰਹੀ ਹੈ।

ਇੱਕ ਪਾਸੇ ਜਿੱਥੇ ਸਰਕਾਰ ਆਪਣੇ ਕੀਤੇ ਵਾਅਦੇ ਤੇ ਗਾਰੰਟੀਆਂ ਪੂਰੀ ਕਰਨ ਦੀ ਗੱਲ੍ਹ ਕਰ ਰਹੀ ਹੈ, ਦੂਜੇ ਪਾਸੇ ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਪੰਜੋਂ ਗਾਰੰਟੀਆਂ ਤੋਂ ਮੁਕਰ ਗਈ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਫਰੀ ਬਿਜਲੀ ਦੇਣ ਦੀ ਗੱਲ੍ਹ ਕਰਦੇ ਹਨ ਪਰ ਸੂਬੇ ਨੂੰ ਤਾਂ ਬਿਜਲੀ ਹੀ ਨਹੀਂ ਮਿਲ ਰਹੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us On

Published: 17 Mar 2023 17:04:PM