Chandigarh Lok Sabha Seat: BJP ਉਮੀਦਵਾਰ ਸੰਜੇ ਟੰਡਨ ਨੇ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਕਿਹਾ ਬਾਹਰਲਾ, ਸੁਣੋ ਕੀ ਕਿਹਾ
ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ ਅਤੇ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ 400 ਨੂੰ ਪਾਰ ਕਰਦੀ ਹੈ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਸੰਜੇ ਟੰਡਨ ਨੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 'ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ ਬਾਹਰੀ ਵਿਅਕਤੀ ਕਿਹਾ।
Chandigarh Lok Sabha Election 2024: ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ‘ਚ ਸੱਤ ਸੂਬਿਆਂ ਦੇ ਨਾਲ-ਨਾਲ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਦੀ ਇਕਲੌਤੀ ਸੀਟ ‘ਤੇ ਵੀ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ ਚੰਡੀਗੜ੍ਹ ਵਿੱਚ 40.13 ਫੀਸਦੀ ਵੋਟਿੰਗ ਹੋਈ। ਚੰਡੀਗੜ੍ਹ ਸੀਟ ‘ਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਅਤੇ ਕਾਂਗਰਸ ਦੇ ਮਨੀਸ਼ ਤਿਵਾੜੀ ਵਿਚਾਲੇ ਮੁਕਾਬਲਾ ਹੈ। ਵੋਟ ਪਾਉਣ ਤੋਂ ਬਾਅਦ ਟੀ.ਵੀ.9 ਨਾਲ ਗੱਲਬਾਤ ਕਰਦਿਆਂ ਭਾਜਪਾ ਉਮੀਦਵਾਰ ਨੇ ਮਨੀਸ਼ ਤਿਵਾੜੀ ਨੂੰ ਬਾਹਰੀ ਉਮੀਦਵਾਰ ਦੱਸਦਿਆਂ ਕਿਹਾ ਕਿ ਉਹ ਕਦੇ ਪੈਰਾਸ਼ੂਟ ਰਾਹੀਂ ਲੁਧਿਆਣਾ ਪਹੁੰਚਦੇ ਹਨ ਤੇ ਕਦੇ ਆਨੰਦਪੁਰ ਸਾਹਿਬ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਦੀ ਹੋਂਦ ਉਨ੍ਹਾਂ ਦੇ ਹੀ ਘਰ ਵਿੱਚ ਖਤਰੇ ਵਿੱਚ ਹੈ। ਵੀਡੀਓ ਦੇਖੋ