ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Jammu-Kashmir: ਟਿਕਟ ਨਾ ਮਿਲਣ ਤੇ ਭਾਜਪਾ ਵਰਕਰਾਂ ਚ ਨਰਾਜ਼ਗੀ, ਰਵਿੰਦਰ ਰੈਨਾ ਦੇ ਕਮਰੇ ਦੇ ਬਾਹਰ ਭਾਰੀ ਹੰਗਾਮਾ

Jammu-Kashmir: ਟਿਕਟ ਨਾ ਮਿਲਣ ਤੇ ਭਾਜਪਾ ਵਰਕਰਾਂ ਚ ਨਰਾਜ਼ਗੀ, ਰਵਿੰਦਰ ਰੈਨਾ ਦੇ ਕਮਰੇ ਦੇ ਬਾਹਰ ਭਾਰੀ ਹੰਗਾਮਾ

tv9-punjabi
TV9 Punjabi | Published: 26 Aug 2024 16:50 PM IST

ਅੱਜ ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪਹਿਲੇ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਫਿਰ ਪਾਰਟੀ ਨੇ ਇਹ ਸੂਚੀ ਵਾਪਸ ਲੈ ਲਈ ਅਤੇ ਬਾਅਦ ਵਿੱਚ ਪਹਿਲੇ ਪੜਾਅ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਨ੍ਹਾਂ ਨੂੰ ਇਸ ਸੂਚੀ ਵਿੱਚ ਟਿਕਟ ਨਹੀਂ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਸਮਰਥਕ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਇਨ੍ਹਾਂ ਲੋਕਾਂ ਵੱਲੋਂ ਪਾਰਟੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ।

ਜੰਮੂ-ਕਸ਼ਮੀਰ ਚ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਵਰਕਰਾਂ ਚ ਭਾਰੀ ਰੋਸ ਹੈ। 15 ਉਮੀਦਵਾਰਾਂ ਦੀ ਪਹਿਲੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਜੰਮੂ ਭਾਜਪਾ ਦਫ਼ਤਰ ਵਿੱਚ ਹੰਗਾਮਾ ਹੋ ਗਿਆ। ਗੁੱਸੇ ਵਿੱਚ ਆਏ ਵਰਕਰ ਜੰਮੂ-ਕਸ਼ਮੀਰ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਦੇ ਕਮਰੇ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਪਾਰਟੀ ਦਫਤਰ ਚ ਨਹੀਂ ਹਨ, ਜਿਸ ਕਾਰਨ ਨਾਰਾਜ਼ ਵਰਕਰ ਉਨ੍ਹਾਂ ਦੇ ਕਮਰੇ ਦੇ ਬਾਹਰ ਲਗਾਤਾਰ ਹੰਗਾਮਾ ਕਰ ਰਹੇ ਹਨ।