Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ
ਆਪ ਨੇਤਾ ਆਤਿਸ਼ੀ ਨੇ 21 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਕੈਬਨਿਟ ਦਾ ਗਠਨ ਕੀਤਾ, ਜਿਸ ਤੋਂ ਬਾਅਦ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੇ। ਆਤਿਸ਼ੀ ਨੇ ਇਸ ਮੌਕੇ ਕਿਹਾ,- ਇਹ ਕੁਰਸੀ ਅਰਵਿੰਦ ਕੇਜਰੀਵਾਲ ਜੀ ਦੀ ਹੈ, ਮੈਨੂੰ ਭਰੋਸਾ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਅਰਵਿੰਦ ਕੇਜਰੀਵਾਲ ਜੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਵੇਗੀ। ਉਦੋਂ ਤੱਕ ਅਰਵਿੰਦ ਕੇਜਰੀਵਾਲ ਜੀ ਦੀ ਕੁਰਸੀ ਇੱਥੇ ਹੀ ਰਹੇਗੀ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸੀਐਮ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੇ ਪਰ ਸੀਐਮ ਆਤਿਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੇ। ਸੀਐਮ ਆਤਿਸ਼ੀ ਆਪਣੀ ਇਕ ਕੁਰਸੀ ਲੈ ਕੇ ਸਕੱਤਰੇਤ ਪਹੁੰਚੇ ਅਤੇ ਉਹ ਉਸੇ ਕੁਰਸੀ ਤੇ ਬੈਠੇ ਜਿਸ ਦਾ ਰੰਗ ਚਿੱਟਾ ਹੈ। ਉਨ੍ਹਾਂ ਦੀ ਕੁਰਸੀ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲਾਲ ਰੰਗ ਦੀ ਕੁਰਸੀ ਰੱਖੀ ਗਈ ਹੈ।