ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?

| Edited By: Abhishek Thakur

Mar 14, 2026 | 3:48 PM IST

Amit Shah Punjab Moga Rally: ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੀਆਂ ਉਪਲਬਦੀਆਂ ਗਿਣਵਾਈਆਂ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਡਬਲ ਇੰਜਨ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਧਰਮ ਪਰਿਵਰਤ 'ਤੇ ਰੋਕ ਲਗੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ। ਬੀਜੇਪੀ ਆਪਣੀ ਸਰਕਾਰ ਖੁਦ ਬਣਾਵੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਪਿੰਡ ਕਿੱਲੀ ਚਹਿਲਾਂ ਤੋਂ 2027 ਚੋਣਾਂ ਦਾ ਆਗਾਜ ਕੀਤਾ। ਉਨ੍ਹਾਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। ਅਸੀਂ 2027 ਵਿੱਚ ਆਪਣੀ ਸਰਕਾਰ ਬਣਾਉਣ ਲਈ ਚੋਣਾ ਲੜਣ ਜਾ ਰਹੇ ਹਾਂ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਤੁਸੀਂ ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮੌਕਾ ਦਿੱਤਾ, ਇੱਕ ਮੌਕਾ ਬੀਜੇਪੀ ਨੂੰ ਵੀ ਦਿਓ। ਉਨ੍ਹਾਂ ਕਿਹਾ ਕਿ ਜੋ ਪੰਜਾਬ ਨੂੰ ਨਸ਼ੇ ਤੋਂ ਬਚਾ ਸਕਦਾ ਹੈ ਉਹ ਸਿਰਫ ਬੀਜੇਪੀ ਹੈ। ਤਸੀਂ ਫਰਵਰੀ ਵਿੱਚ ਸਾਡੀ ਸਰਕਾਰ ਲੈ ਕੇ ਆਓ, ਅਸੀਂ 2 ਸਾਲਾਂ ਵਿੱਚ ਨਸ਼ਾ ਖਤਮ ਕਰ ਦੇਵਾਂਗੇ।

Follow Us