ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?

| Edited By: Isha Sharma

Jul 18, 2025 | 6:15 PM IST

TRF ਵੱਲੋਂ ਕੀਤਾ ਗਿਆ ਪਹਿਲਗਾਮ ਹਮਲਾ ਮੁੰਬਈ 2008 ਹਮਲਿਆਂ ਤੋਂ ਬਾਅਦ ਭਾਰਤ ਚ ਨਾਗਰਿਕਾਂ ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, TRF ਨੇ ਕਈ ਹੋਰ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਹੈ, ਜਿਵੇਂ ਕਿ 2024 ਚ ਸੁਰੱਖਿਆ ਬਲਾਂ ਤੇ ਹੋਏ ਹਮਲੇ।

ਅਮਰੀਕਾ ਨੇ ਪਾਕਿਸਤਾਨ-ਸਮਰਥਿਤ ਦ ਰੇਜ਼ਿਸਟੈਂਸ ਫਰੰਟ (TRF) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਕਦਮ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਚ 26 ਨਾਗਰਿਕ ਮਾਰੇ ਗਏ ਸਨ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਟੀਆਰਐਫ ਨੇ ਲਈ ਸੀ।ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਕਿਹਾ ਕਿ ਟੀਆਰਐਫ ਹਕੀਕਤ ਵਿੱਚ ਲਸ਼ਕਰ-ਏ-ਤੋਇਬਾ ਦਾ ਹੀ ਇੱਕ ਪ੍ਰੌਕਸੀ ਹੈ। ਲਸ਼ਕਰ ਨੂੰ ਪਹਿਲਾਂ ਹੀ ਸੰਯੁਕਤ ਰਾਸ਼ਟਰ ਤੇ ਅਮਰੀਕਾ ਦੁਆਰਾ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾ ਚੁੱਕਾ ਹੈ। TRF ਦੀ ਵਿੱਤੀ ਮਦਦ ਤੇ ਯਾਤਰਾ ਸਰੋਤਾਂ ਤੇ ਹੁਣ ਅਮਰੀਕੀ ਪਾਬੰਦੀਆਂ ਲੱਗਣਗੀਆਂ।