Viral Zomato Delivery Boy: ਟ੍ਰੈਫਿਕ ਵਿਚਾਲੇ ਫੋਨ ਤੋਂ ਪੜ੍ਹਾਈ ਕਰਦਾ ਨਜ਼ਰ ਆਇਆ Zomato ਦਾ ਡਿਲੀਵਰੀ ਬੁਆਏ, ਦੇਖੋ ਵੀਡੀਓ
Zomato Delivery Boy: ਫੂਡ ਡਿਲੀਵਰੀ ਐਪ Zomato ਆਏ ਦਿਨ ਚਰਚਾ ਵਿੱਚ ਰਹਿੰਦਾ ਹੈ। ਕਦੇ ਆਪਣੀਆਂ ਪੋਸਟਾਂ ਕਰਕੇ ਤਾਂ ਕਦੇ ਜੋਮੈਟੇ ਦੇ ਡਿਲੀਵਰੀ ਬੁਆਏਜ਼ ਕਾਰਨ। ਅੱਜਕੱਲ ਸੋਸ਼ਲ ਮੀਡੀਆ 'ਤੇ Zomato ਦੇ ਡਿਲੀਵਰੀ ਬੁਆਏ ਦੀ ਇੱਕ ਵੀਡੀਓ ਨੂੰ ਲੈ ਕੇ ਲੋਕਾਂ ਵਿਚਾਲੇ ਬਹਿਸ ਛਿੜ ਗਈ ਹੈ। ਵੀਡੀਓ ਵਿੱਚ ਡਿਲੀਵਰੀ ਬੁਆਏ ਜਾਮ ਵਿੱਚ ਆਪਣੇ ਫੋਨ ਤੇ ਇੱਕ ਵੀਡੀਓ ਦੇਖਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਅਕਾਉਂਟ ਤੋਂ ਵੀਡੀਓ ਸ਼ੇਅਰ ਕੀਤਾ ਗਿਆ ਹੈ ਉਸ ਨੇ ਕੈਪਸ਼ਨ ਲਿਖਿਆ ਹੈ ਕਿ ਉਹ ਪੜ੍ਹਾਈ ਕਰ ਰਿਹਾ ਹੈ। ਪਰ ਕੁੱਝ ਲੋਕ ਇਸ ਗੱਲ ਤੋਂ ਸਹਿਮਤ ਨਹੀਂ ਹਨ।
ਜਦੋਂ ਤੁਸੀਂ ਧਿਆਨ ਦਵੋਗੇ ਤਾਂ ਤੁਹਾਨੂੰ ਇਸ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਨਜ਼ਰ ਆਉਣਗੇ। ਇੱਕ ਉਹ ਜਿਨ੍ਹਾਂ ਕੋਲ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਉਹ ਜ਼ਿੰਦਗੀ ਵਿੱਚ ਕੁੱਝ ਹਾਸਿਲ ਨਹੀਂ ਕਰਦੇ ਅਤੇ ਦੂਜੇ ਉਹ ਜਿਨ੍ਹਾਂ ਕੋਲ ਘੱਟ ਜਾਂ ਨਾ ਦੇ ਬਰਾਬਰ ਰੀਸੋਰਸ ਹੁੰਦੇ ਹਨ ਪਰ ਫਿਰ ਵੀ ਉਹ ਆਪਣੇ ਗੋਲ ਨੂੰ ਹਾਸਿਲ ਕਰਨ ਲਈ ਕੜੀ ਮਹਿਨਤ ਕਰਦੇ ਹਨ ਅਤੇ ਉਸ ਨੂੰ ਪੂਰਾ ਕਰਦੇ ਹਨ। ਇਸ ਸਮੇਂ ਅਜਿਹੇ ਵੀ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਮੋਟੀਵੇਟ ਹੋ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਕਿਸਦਾ ਹੈ ਅਤੇ ਉਹ ਵੀਡੀਓ ਵਿੱਚ ਕੀ ਕਰਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਕੇ ਲੱਗਦਾ ਹੈ ਕਿ ਸਿਗਨਲ ਰੈੱਡ ਹੋਣ ਦੇ ਕਾਰਨ ਜਾਮ ਲੱਗਿਆ ਹੋਇਆ ਹੈ। ਇਸ ਜਾਮ ਵਿੱਚ ਜੋਮੈਟੋ ਦਾ ਡਿਲੀਵਰੀ ਬੁਆਏ ਵੀ ਰੁਕਿਆ ਹੋਇਆ ਹੈ ਅਤੇ ਆਪਣੇ ਫੋਨ ਵਿੱਚ ਕੁੱਝ ਦੇਖ ਰਿਹਾ ਹੈ। ਵੀਡੀਓ ਬਨਾਉਣ ਵਾਲੇ ਵਿਅਕਤੀ ਨੇ ਆਪਣੇ ਫੋਨ ਨੂੰ ਜੂਮ ਕੀਤਾ ਤਾਂ ਨਜ਼ਰ ਆਇਆ ਕਿ ਉਹ ਇੱਕ ਟੀਚਰ ਦਾ ਵੀਡੀਓ ਦੇਖ ਰਿਹਾ ਹੈ ਜਿਸ ਵਿੱਚ ਟੀਚਰ ਕੁੱਝ ਪੜ੍ਹਾ ਰਿਹਾ ਹੈ। ਇਸ ਵੀਡੀਓ ਨੂੰ ਐਕਸ ‘ਤੇ @ayusshsanghi ਨਾਮ ਦੇ ਅਕਾਉਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਹੈ ਕਿ ਤੁਹਾਨੂੰ ਮਹਿਨਤ ਨਾਲ ਪੜ੍ਹਣ ਦੇ ਲਈ ਕਿਸੀ ਹੋਰ ਮੋਟੀਵੇਸ਼ਨ ਦੀ ਜ਼ਰੂਰਤ ਹੋਵੇਗੀ।
After Watching this video, I Don’t Think you Have any Other Motivation to Study Hard#UPSC #Motivation pic.twitter.com/BPykMKBsua
— Ayussh Sanghi (@ayusshsanghi) March 29, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- Stadium ਜਾਕੇ ਵੀ ਮੁੰਡੇ ਨੇ ਫੋਨ ‘ਤੇ ਦੇਖਿਆ ਮੈਚ, ਵੀਡੀਓ ਵਾਇਰਲ
ਲੋਕਾਂ ਨੇ ਦਿੱਤੀ ਆਪਣੀ ਵੱਖਰੀ-ਵੱਖਰੀ ਰਾਏ
ਖਬਰ ਲਿਖੇ ਜਾਣ ਤੱਕ ਵੀਡੀਓ ਨੂੰ 70 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਵੀਡੀਓ ਦੇਖਣ ਦੇ ਬਾਅਦ ਇੱਕ ਨੇ ਲਿਖਿਆ- ਇਸ ਤੋਂ ਜ਼ਿਆਦਾ ਇੰਸਪਾਈਰਿੰਗ ਕੁੱਝ ਨਹੀਂ ਹੈ। ਦੂਜੇ ਯੂਜ਼ਰ ਨੇ ਲਿਖਿਆ- ਇਸੇ ਤਰ੍ਹਾਂ ਮਿਹਨਤ ਕਰਦੇ ਰਹੋ। ਉੱਥੇ ਹੀ ਕੁੱਝ ਲੋਕਾਂ ਨੇ ਇਸ ਨੂੰ ਖ਼ਤਰਨਾਕ ਦੱਸਿਆ। ਇੱਕ ਯੂਜ਼ਰ ਨੇ ਲਿਖਿਆ- ਇਹ ਗਲਤ ਪ੍ਰੇਰਨਾ ਹੈ, ਇਸ ਕਾਰਨ ਹਾਦਸਾ ਵੀ ਹੋ ਸਕਦਾ ਹੈ। ਦੂਜੇ ਯੂਜ਼ਰ ਨੇ ਲਿਖਿਆ- ਚੰਗੀ ਗੱਲ ਹੈ ਪਰ ਖੁੱਦ ਦੀ ਅਤੇ ਦੂਜੇ ਦੀ ਸੁਰੱਖੀਆ ਦਾ ਕੀ?। ਇਨ੍ਹਾਂ ਹੀ ਨਹੀਂ ਕੁੱਝ ਲੋਕਾਂ ਦਾ ਦਾਅਵਾ ਹੈ ਕਿ ਉਹ ਰੀਲਸ ਦੇਖ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ- ਰੀਲ ਹੈ ਉਹ, ਚੰਗੀ ਤਰ੍ਹਾਂ ਦੇਖੋ। ਦੂਜੇ ਯੂਜ਼ਰ ਨੇ ਲਿਖਿਆ- ਸਰ ਉਹ ਰੀਲ ਦੇਖ ਰਿਹਾ ਹੈ।