21-12- 2024
TV9 Punjabi
Author: Isha Sharma
ਸਰਦੀਆਂ ਵਿੱਚ ਗੁੜ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ ਵਿੱਚ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ।
ਪਾਚਨ ਕਿਰਿਆ ਨੂੰ ਸੁਧਾਰਨ ਲਈ ਗੁੜ ਨੂੰ ਵਧੀਆ ਭੋਜਨ ਮੰਨਿਆ ਜਾਂਦਾ ਹੈ। ਭੋਜਨ ਤੋਂ ਬਾਅਦ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਹਾਲਾਂਕਿ ਗੁੜ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਇਸ ਨੂੰ ਕੁਝ ਭੋਜਨ ਦੇ ਨਾਲ ਨਹੀਂ ਖਾਣਾ ਚਾਹੀਦਾ।
ਡਾਇਟੀਸ਼ੀਅਨ ਡਾ: ਪਰਮਜੀਤ ਕੌਰ ਦੱਸਦੇ ਹਨ ਕਿ ਦਹੀਂ ਦੇ ਨਾਲ ਗੁੜ ਨਹੀਂ ਖਾਣਾ ਚਾਹੀਦਾ। ਗੁੜ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਦਹੀਂ ਦੀ ਤਾਸੀਰ ਠੰਡੀ।
ਗੁੜ ਨੂੰ ਲੌਂਗ ਵਰਗੀਆਂ ਗਰਮ ਚੀਜ਼ਾਂ ਦੇ ਨਾਲ ਸੀਮਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ।
ਗੁੜ ਦੇ ਨਾਲ ਚੀਨੀ ਮਿਲਾ ਕੇ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ। ਕਿਉਂਕਿ ਇਸ ਨਾਲ ਸਰੀਰ 'ਚ ਸ਼ੂਗਰ ਲੈਵਲ ਵਧ ਸਕਦਾ ਹੈ।
ਡਾ: ਪਰਮਜੀਤ ਕੌਰ ਦਾ ਕਹਿਣਾ ਹੈ ਕਿ ਤੁਹਾਨੂੰ ਇੱਕ ਦਿਨ ਵਿੱਚ 50 ਤੋਂ 80 ਗ੍ਰਾਮ ਤੋਂ ਵੱਧ ਗੁੜ ਨਹੀਂ ਖਾਣਾ ਚਾਹੀਦਾ।