OMG! ਨੌਜਵਾਨ ਨੇ ਆਪਣੀ ਪੈਂਟ ‘ਚ ਲਗਾਇਆ ਬੰਬ, ਚੰਗਿਆੜੀ ਨਿਕਲੀਆਂ ਤਾਂ ਗੋਲ-ਗੋਲ ਘੁੰਮਣ ਲੱਗਾ, ਦਿਲ ਦਹਿਲਾ ਦੇਵੇਗੀ ਇਹ VIDEO
Diwali Video Viral: ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਵਿਅਕਤੀ ਅਨਾਰ ਦੇ ਬੰਬ ਨੂੰ ਜ਼ਮੀਨ 'ਤੇ ਰੱਖਣ ਦੀ ਬਜਾਏ ਆਪਣੀ ਪੈਂਟ 'ਚ ਰੱਖ ਕੇ ਸਾੜਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਕਾਫੀ ਹੈਰਾਨੀਜਨਕ ਹੈ। ਕਿਉਂਕਿ ਕਈ ਵਾਰ ਪਟਾਕਿਆਂ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਦੇਖਿਆ ਗਿਆ ਹੈ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਦੋਸਤ ਉਸ ਨੌਜਾਵਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਕੰਮ ਵਿੱਚ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ।
Diwali Viral Video: ਦੀਵਾਲੀ ਨਾਲ ਜੁੜੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ। ਜ਼ਿਆਦਾਤਰ ਵੀਡੀਓਜ਼ ‘ਚ ਲੋਕ ਪਟਾਕਿਆਂ ਨੂੰ ਹਲਕੇ ਤਰੀਕੇ ਨਾਲ ਲੈਂਦੇ ਨਜ਼ਰ ਆ ਰਹੇ ਹਨ। ਕੁਝ ਲੋਕ ਪਟਾਕਿਆਂ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਕੋਈ ਖ਼ਤਰਾ ਨਾ ਹੋਵੇ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਨੌਜਾਵਨ ਅਨਾਰ ਦੇ ਬੰਬ ਨੂੰ ਜ਼ਮੀਨ ‘ਤੇ ਰੱਖਣ ਦੀ ਬਜਾਏ ਆਪਣੀ ਪੈਂਟ ‘ਚ ਰੱਖ ਕੇ ਸਾੜਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਕਾਫੀ ਹੈਰਾਨੀਜਨਕ ਹੈ। ਕਿਉਂਕਿ ਕਈ ਵਾਰ ਪਟਾਕਿਆਂ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਦੇਖਿਆ ਗਿਆ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੇ ਆਪਣੇ ਪੇਟ ਵਿੱਚ ਅਨਾਰ ਦਾ ਬੰਬ ਫਸਾ ਲਿਆ ਹੈ। ਜਦਕਿ ਉਸ ਦਾ ਦੋਸਤ ਇਸ ਬੰਬ ਨੂੰ ਅੱਗ ਲਗਾ ਰਿਹਾ ਹੈ। ਜਿਵੇਂ ਹੀ ਅਨਾਰ ਦੇ ਬੰਬ ਨੂੰ ਅੱਗ ਲੱਗਦੀ ਹੈ, ਤਿੱਖੀਆਂ ਚੰਗਿਆੜੀਆਂ ਨਿਕਲਣ ਲੱਗਦੀਆਂ ਹਨ। ਅੱਗ ਦੀਆਂ ਚੰਗਿਆੜੀਆਂ ਤੋਂ ਡਰਨ ਦੀ ਬਜਾਏ ਬੰਦਾ ਚੱਕਰਾਂ ਵਿੱਚ ਘੁੰਮਣ ਲੱਗ ਪੈਂਦਾ ਹੈ, ਜਿਵੇਂ ਉਹ ਕੋਈ ਬਹਾਦਰੀ ਕਰ ਰਿਹਾ ਹੋਵੇ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਦੋਸਤ ਉਸ ਨੌਜਾਵਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਕੰਮ ਵਿੱਚ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ।
ਵੀਡੀਓ ਬਣਾਉਣ ਲਈ ਕੀਤਾ ਖਤਰਨਾਕ ਸਟੰਟ
ਨੌਜਵਾਨ ਨੇ ਵੀਡੀਓ ਬਣਾਉਣ ਦੇ ਮਕਸਦ ਨਾਲ ਹੀ ਇਹ ਖਤਰਨਾਕ ਸਟੰਟ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਉਹ ਸ਼ੇਖੀ ਮਾਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਘਾਤਕ ਕਾਰੇ ਨੂੰ ਅੰਜਾਮ ਦਿੱਤਾ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਅਕਤੀ ਕਿੰਨੀ ਨਿਡਰਤਾ ਨਾਲ ਆਪਣੀ ਬਹਾਦਰੀ ਦਾ ਵੀਡੀਓ ਬਣਾ ਰਿਹਾ ਹੈ। ਖੁਸ਼ਕਿਸਮਤੀ ਹੈ ਕਿ ਇਸ ਕਾਰਨ ਵਿਅਕਤੀ ਨੂੰ ਕਿਸੇ ਕਿਸਮ ਦੀ ਸੱਟ ਨਹੀਂ ਲੱਗੀ ਪਰ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਭੜਕ ਉੱਠਿਆ ਹੈ।
This isnt the right way to protest against the court ban pic.twitter.com/69oK4I878M
— Gabbar (@GabbbarSingh) November 12, 2023
ਇਹ ਵੀ ਪੜ੍ਹੋ
ਇਸ ਵੀਡੀਓ ‘ਤੇ ਲੋਕਾਂ ਨੇ ਕੀ ਕਿਹਾ ?
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ, ‘ਅਦਾਲਤ ਦੀ ਪਾਬੰਦੀ ਦਾ ਵਿਰੋਧ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ।’ ਜਦਕਿ ਦੂਜੇ ਨੇ ਕਿਹਾ, ‘ਖਤਰੋਂ ਕੇ ਖਿਲਾੜੀ ਦਾ ਇਹ ਸ਼ਖਸ ਅਗਲਾ ਪ੍ਰਤੀਯੋਗੀ ਹੈ।’ ਇਕ ਹੋਰ ਯੂਜ਼ਰ ਨੇ ਕਿਹਾ, ‘ਕਈ ਵਾਰ ਅਨਾਰ ਵੀ ਫਟ ਜਾਂਦਾ ਹੈ।’